HomePunjabi Newsਚੰਡੀਗੜ੍ਹ ’ਚ ਦਿਲਜੀਤ ਦੋਸਾਂਝ ਦੇ ਕਨਸਰਟ ’ਤੇ ਨੋਟਿਸ ਜਾਰੀ

ਚੰਡੀਗੜ੍ਹ ’ਚ ਦਿਲਜੀਤ ਦੋਸਾਂਝ ਦੇ ਕਨਸਰਟ ’ਤੇ ਨੋਟਿਸ ਜਾਰੀ

ਯੂਟੀ ਪ੍ਰਸ਼ਾਸਨ ਨੇ ਪ੍ਰਬੰਧਕਾਂ ਦੀ ਕੀਤੀ ਜਵਾਬਤਲਬੀ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ’ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕਨਸਰਟ ’ਤੇ ਪ੍ਰਸ਼ਾਸਨ ਨੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਹਾਈਕੋਰਟ ਵਿਚ ਇਸ ਨੂੰ ਲੈ ਕੇ ਸਟੇਟਸ ਰਿਪੋਰਟ ਦਾਇਰ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਕਿ ਉਨ੍ਹਾਂ ਨੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਪ੍ਰਬੰਧਕਾਂ ਤੋਂ ਜਵਾਬ ਮੰਗਿਆ ਹੈ।

ਯੂਟੀ ਪ੍ਰਸ਼ਾਸਨ ਦੇ ਮੁਤਾਬਕ ਲੰਘੀ 14 ਦਸੰਬਰ ਨੂੰ ਸੈਕਟਰ 34 ਵਿਚ ਹੋਏ ਕਨਸਰਟ ਦੌਰਾਨ ਆਵਾਜ਼ ਦਾ ਪੱਧਰ ਤੈਅ ਸੀਮਾ ਤੋਂ ਜ਼ਿਆਦਾ ਨੋਟ ਕੀਤਾ ਗਿਆ। ਇਹ ਆਵਾਜ਼ 75 ਡੈਬੀਬਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਸੀ, ਪਰ ਕਨਸਰਟ ਦੇ ਦੌਰਾਨ ਆਵਾਜ਼ 82 ਡੈਸੀਬਲ ਤੱਕ ਪਹੁੰਚ ਗਈ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਆਉਂਦੀ 9 ਜਨਵਰੀ ਨੂੰ ਹੋਵੇਗੀ। 

RELATED ARTICLES

Most Popular

Recent Comments