HomePunjabi Newsਪਾਸਪੋਰਟ ਵੈਰੀਫਿਕੇਸ਼ਨ ਨੂੰ ਬਿਹਤਰ ਬਣਾਉਣ ਲਈ ਨਵੀਂ ਸ਼ੁਰੂਆਤ

ਪਾਸਪੋਰਟ ਵੈਰੀਫਿਕੇਸ਼ਨ ਨੂੰ ਬਿਹਤਰ ਬਣਾਉਣ ਲਈ ਨਵੀਂ ਸ਼ੁਰੂਆਤ

ਪੰਜਾਬ ਪੁਲਿਸ ਵੱਲੋਂ ਬਿਨੈਕਾਰ ਨੂੰ ਐੱਸ.ਐੱਮ.ਐੱਸ. ਰਾਹੀਂ ਸੂਚਨਾ ਭੇਜੀ ਜਾਵੇਗੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਪਾਸਪੋਰਟ ਵੈਰੀਫਿਕੇਸ਼ਨ ਲਈ ਸੁਚੱਜੀ ਤੇ ਆਧੁਨਿਕ ਪ੍ਰਣਾਲੀ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਨਵੀਂ ਪ੍ਰਣਾਲੀ ਨਾਗਰਿਕਾਂ ਨੂੰ ਪ੍ਰੀ-ਵੈਰੀਫਿਕੇਸ਼ਨ ਐੱਸ.ਐੱਮ.ਐੱਸ. ਦੀ ਸਹੂਲਤ ਪ੍ਰਦਾਨ ਕਰੇਗੀ ਅਤੇ ਪੋਸਟ- ਵੈਰੀਫਿਕੇਸ਼ਨ ਐੱਸ.ਐੱਮ.ਐੱਸ. ਰਾਹੀਂ ਬਿਨੈਕਾਰ ਆਪਣੇ ਫੀਡਬੈਕ ਵੀ ਦੇ ਸਕਣਗੇ।

ਇਸ ਸਬੰਧੀ ਸਪੈਸ਼ਲ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਬਿਨੈਕਾਰ ਨੂੰ ‘ਪੀਬੀਸਾਂਝ’ ਤੋਂ ਐੱਸ.ਐੱਮ.ਐੱਸ. ਰਾਹੀਂ ਸੂਚਨਾ ਭੇਜੀ ਜਾਵੇਗੀ, ਜਿਸ ਵਿੱਚ ਤਸਦੀਕ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦੀ ਮਿਤੀ ਅਤੇ ਸਮੇਂ ਸਬੰਧੀ ਜਾਣਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਾਗਰਿਕ ਪੋਸਟ-ਵੈਰੀਫਿਕੇਸ਼ਨ ਐੱਸ.ਐੱਮ.ਐੱਸ. ਰਾਹੀਂ ਆਪਣੇ ਫੀਡਬੈਕ ਵਿੱਚ ਸਬੰਧਤ ਅਧਿਕਾਰੀ ਦੇ ਵਿਵਹਾਰ ਸਬੰਧੀ ਰਿਪੋਰਟ ਵੀ ਭੇਜ ਸਕਣਗੇ। 

RELATED ARTICLES

Most Popular

Recent Comments