ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਲਗਾਏ ਵੱਡੇ ਦੋਸ਼

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੂੰ ਚੰਨੀ ਨੇ ਦੁਰਯੋਧਨ ਕਿਹਾ ਸੀ। ਹੁਣ ਇਸ ਸਬੰਧੀ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚੰਨੀ ਨੂੰ ਸ਼ਕੁਨੀ ਚਾਚਾ ਕਿਹਾ ਹੈ। ਚੌਧਰੀ ਨੇ ਕਿਹਾ- ਖੁਦ ਨੂੰ ਸੁਦਾਮਾ ਕਹਾਉਣ ਵਾਲੇ ਚੰਨੀ ਦੇ ਘਰੋਂ ਈਡੀ ਨੂੰ 10 ਕਰੋੜ ਰੁਪਏ ਮਿਲੇ ਸਨ। ਚੰਨੀ ਨੂੰ ਔਰਤਾਂ ਦੀ ਇੱਜ਼ਤ ਕਰਨੀ ਵੀ ਨਹੀਂ ਆਉਂਦੀ।