ਪੰਜਾਬੀ ਗਾਇਕੀ ਦੇ ਸੁਨਹਿਰੀ ਦੌਰ ਦੇ ਪ੍ਰਸਿੱਧ ਗੀਤਕਾਰ ਚੰਨ ਗੁਰਾਇਆਂ ਵਾਲਾ (ਭੁੱਲਾ ਰਾਮ) ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸੁਰਿੰਦਰ ਛਿੰਦਾ, ਕੁਲਦੀਪ ਮਾਣਕ ਅਤੇ ਅਮਰ ਸਿੰਘ ਚਮਕੀਲਾ ਵਰਗੇ ਦਿੱਗਜ ਗਾਇਕਾਂ ਲਈ ਸੈਂਕੜੇ ਯਾਦਗਾਰੀ ਗੀਤ ਲਿਖੇ ਸਨ। ‘ਪੀਣ ਤੋਂ ਮੈਨੂੰ ਰੋਕ ਨਾ ਸਾਕੀ’ ਵਰਗੇ ਸ਼ਾਹਕਾਰ ਗੀਤਾਂ ਦੇ ਰਚੇਤਾ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੰਜਾਬੀ ਮਾਂ-ਬੋਲੀ ਦਾ ਅਣਮੋਲ ਹੀਰਾ ਚਮਕਣਾ ਹੋਇਆ ਬੰਦ; ਪ੍ਰਸਿੱਧ ਗੀਤਕਾਰ ਚੰਨ ਗੁਰਾਇਆਂ ਵਾਲਾ ਦਾ ਦਿਹਾਂਤ
RELATED ARTICLES


