HomePunjabi Newsਕੰਗਣਾ ਰਣੌਤ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਲਿਆ ਵਾਪਸ

ਕੰਗਣਾ ਰਣੌਤ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਲਿਆ ਵਾਪਸ

ਕੰਗਣਾ ਨੇ ਤਿੰਨ ਖੇਤੀ ਕਾਨੂੰਨ ਮੁੜ ਲਿਆਉਣ ਦੀ ਕਹੀ ਸੀ ਗੱਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ ਹੈ। ਕੰਗਣਾ ਨੇ ਕਿਹਾ ਕਿ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ ਅਤੇ ਮੇਰੇ ਸ਼ਬਦਾਂ ਤੇ ਸੋਚ ਨਾਲ ਜੇ ਕਿਸੇ ਨੂੰ ਵੀ ਠੇਸ ਪੁੱਜੀ ਹੈ, ਤਾਂ ਮੈਨੂੰ ਉਸ ਗੱਲ ਲਈ ਅਫਸੋਸ ਹੈ।

ਕੰਗਨਾ ਨੇ ਕਿਹਾ ਕਿ ਮੇਰੇ ਬਿਆਨ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਇਸਦੇ ਨਾਲ ਹੀ ਮੈਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਮੈਂ ਹੁਣ ਇਕ ਕਲਾਕਾਰ ਨਹੀਂ ਬਲਕਿ ਭਾਜਪਾ ਦੀ ਵਰਕਰ ਹਾਂ ਅਤੇ ਮੇਰੇ ਵਿਚਾਰ ਆਪਣੇ ਨਹੀਂ, ਸਗੋਂ ਪਾਰਟੀ ਦਾ ਸਟੈਂਡ ਹੋਣੇ ਚਾਹੀਦੇ ਹਨ। ਧਿਆਨ ਰਹੇ ਕਿ ਕੰਗਣਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਉਠਾਈ ਸੀ ਅਤੇ ਭਾਜਪਾ ਦੇ ਵੱਡੇ ਆਗੂਆਂ ਵਲੋਂ ਵੀ ਕੰਗਣਾ ਦੇ ਇਸ ਬਿਆਨ ਦੀ ਅਲੋਚਨਾ ਕੀਤੀ ਗਈ ਸੀ।

RELATED ARTICLES

Most Popular

Recent Comments