ਸ਼ਾਹਬਾਜ਼ ਸਰਕਾਰ ਨੇ 15 ਦਿਨ ’ਚ 9 ਰੁਪਏ ਕੀਮਤ ਵਧਾਈ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਹੈ। ਪੈਟਰੋਲ ਦੀ ਪ੍ਰਤੀ ਲੀਟਰ ਕੀਮਤ 9.66 ਪਾਕਿਸਤਾਨੀ ਰੁਪਏ ਵਧ ਕੇ 289.41 ਰੁਪਏ ਹੋ ਗਈ ਹੈ। ਉਧਰ ਦੂਜੇ ਪਾਸੇ ਹਾਈ ਸਪੀਡ ਡੀਜ਼ਲ 3.32 ਰੁਪਏ ਘੱਟ ਹੋ ਕੇ 282.24 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਨਵੀਆਂ ਕੀਮਤਾਂ ਪਾਕਿਸਤਾਨ ਵਿਚ ਲਾਗੂ ਵੀ ਹੋ ਗਈਆਂ ਹਨ।
ਪਾਕਿਸਤਾਨ ਦੇ ਮੀਡੀਆ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਵਜ੍ਹਾ ਅੰਤਰ ਰਾਸ਼ਟਰੀ ਪੱਧਰ ’ਤੇ ਤੇਲ ਕੀਮਤਾਂ ਦਾ ਵਧਣਾ ਹੈ। ਦਰਅਸਲ, ਸਰਕਾਰ ਹਰ 15 ਦਿਨਾਂ ਵਿਚ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਗਲੋਬਲ ਤੇਲ ਦੀਆਂ ਕੀਮਤਾਂ ਦੇ ਉਤਾਰ ਚੜ੍ਹਾਅ ਅਤੇ ਸਥਾਨਕ ਮੁੱਦਿਆਂ ਦੇ ਐਕਸਚੇਂਜ ਰੇਟ ਦੇ ਅਧਾਰ ’ਤੇ ਉਨ੍ਹਾਂ ਨੂੰ ਵਧਾਉਂਦੀ ਜਾਂ ਘਟਾਉਂਦੀ ਹੈ।