HomePunjabi Newsਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਦੀ ਨਾਗਰਿਕਤਾ ਹੋਵੇਗੀ ਰੱਦ

ਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਦੀ ਨਾਗਰਿਕਤਾ ਹੋਵੇਗੀ ਰੱਦ

ਪ੍ਰਧਾਨ ਮੰਤਰੀ ਜੋਥਮ ਨੇ ਪਾਸਪੋਰਟ ਕੈਂਸਲ ਕਰਨ ਦਾ ਦਿੱਤਾ ਹੁਕਮ

ਪੋਰਟਵਿਲਾ/ਬਿਊਰੋ ਨਿਊਜ਼ : ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਸਾਬਕਾ ਕਮਿਸ਼ਨਰ ਅਤੇ ਭਗੌੜੇ ਲਲਿਤ ਮੋਦੀ ਦੀ ਵਾਨੂਅਤੂ ਦੀ ਨਾਗਰਿਕਤਾ ਰੱਦ ਹੋ ਜਾਵੇਗੀ। ਵਾਨੂਅਤੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਾਟ ਨੇ ਨਾਗਰਿਕਤਾ ਕਮਿਸ਼ਨ ਵੱਲੋਂ ਲਲਿਤ ਨੂੰ ਜਾਰੀ ਕੀਤਾ ਗਿਆ ਪਾਸਪੋਰਟ ਰੱਦ ਕਰਨ ਦਾ ਹੁਕਮ ਦੇ ਦਿੱਤਾ ਹੈ। ਵਾਨੂਅਤੂ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਫੈਸਲਾ ਉਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਲਿਆ ਗਿਆ ਹੈ, ਜਿਨ੍ਹਾਂ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਲਲਿਤ ਮੋਦੀ ਭਾਰਤ ’ਚ ਹਵਾਲਗੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਗਿਆ ਹੈ ਕਿ ਇੰਟਰਪੋਲ ਨੇ ਪਹਿਲਾਂ ਦੋ ਵਾਰ ਲਲਿਤ ਮੋਦੀ ਦੇ ਖਿਲਾਫ਼ ਅਲਰਟ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਵਾਨੂਅਤੂ ਦੇ ਇਕ ਬੁਲਾਰੇ ਨੇ ਦੱਸਿਆ ਕਿ ਲਲਿਤ ਮੋਦੀ ਕੋਲ ਵਾਨੂਅਤੂ ਦੀ ਨਾਗਰਿਕਤਾ ਹੈ ਅਤੇ ਅਸੀਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਅੱਗੇ ਵਧ ਰਹੇ ਹਾਂ।

RELATED ARTICLES

Most Popular

Recent Comments