HomePunjabi Newsਸਾਬਕਾ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਕਿਤਾਬ ’ਚ ਮੋਦੀ ਦੀ...

ਸਾਬਕਾ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਕਿਤਾਬ ’ਚ ਮੋਦੀ ਦੀ ਕੀਤੀ ਤਾਰੀਫ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਲਾਅ ਲਿਆਉਣ ਵਾਲਾ ਆਗੂ ਦੱਸਿਆ

ਬਿ੍ਰਟੇਨ/ਬਿਊਰੋ ਨਿਊਜ਼ : ਬਿ੍ਰਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਜੀਵਨ ਦੀਆਂ ਘਟਨਾਵਾਂ ’ਤੇ ਇਕ ਕਿਤਾਬ ਲਿਖੀ ਹੈ ਅਤੇ ਇਸ ਕਿਤਾਬ ਦਾ ਨਾਮ ‘ਅਨਲੀਸ਼ਡ’ ਹੈ। ਇਸ ਕਿਤਾਬ ’ਚ ਬੋਰਿਸ ਜੋਹਨਸਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ।

ਉਨ੍ਹਾਂ ਲਿਖਿਆ ਕਿ ਮੋਦੀ ਇਕ ਚੇਂਜ ਮੇਕਰ ਆਗੂ ਹਨ, ਜਿਸ ਦੀ ਸਾਨੂੰ ਬਹੁਤ ਜ਼ਰੂਰਤ ਹੈ। ਜੌਹਨਸਨ ਨੇ ਕਿਤਾਬ ’ਚ ਇਕ ਚੈਪਟਰ ਭਾਰਤ ਲਈ ਲਿਖਿਆ ਹੈ। ਇਸ ਚੈਪਟਰ ਦਾ ਨਾਮ ‘ਬਿ੍ਰਟੇਨ ਐਂਡ ਇੰਡੀਆ’ ਹੈ। ਇਸ ’ਚ ਉਨ੍ਹਾਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਬਾਰੇ ਲਿਖਿਆ ਹੈ। ਉਨ੍ਹਾਂ ਦੀ ਇਹ ਕਿਤਾਬ 10 ਅਕਤੂਬਰ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ ਇਹ ਕਿਤਾਬ ਬਿ੍ਰਟੇਨ ਦੇ ਬੁੱਕ ਸਟੋਰਾਂ ਅਤੇ ਆਨਲਾਈਨ ਮਿਲ ਰਹੀ ਹੈ।

RELATED ARTICLES

Most Popular

Recent Comments