HomePunjabi NewsLiberal Breakingਕਿਸਾਨਾਂ ਨੇ ਅੱਜ ਦਿੱਲੀ ਕੂਚ ਨੂੰ ਟਾਲਿਆ, ਹੁਣ ਕੱਲ ਜਾਣਗੇ ਦਿੱਲੀ

ਕਿਸਾਨਾਂ ਨੇ ਅੱਜ ਦਿੱਲੀ ਕੂਚ ਨੂੰ ਟਾਲਿਆ, ਹੁਣ ਕੱਲ ਜਾਣਗੇ ਦਿੱਲੀ

ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਆਪਣੀ ਯੋਜਨਾ ਮੁਲਤਵੀ ਕਰ ਦਿੱਤੀ ਹੈ। ਹੁਣ ਉਹ ਭਲਕੇ ਦਿੱਲੀ ਜਾਣਗੇ। ਖਨੌਰੀ ਸਰਹੱਦ ‘ਤੇ ਕਿਸਾਨ ਦੀ ਮੌਤ ਅਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਹੈ। ਸਟੇਜ ਤੋਂ ਐਲਾਨ ਕੀਤਾ ਗਿਆ ਕਿ ਕੱਲ੍ਹ ਸਵੇਰੇ ਮੁੜ ਦਿੱਲੀ ਵੱਲ ਮਾਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖਨੌਰੀ-ਦਾਤਾਸਿੰਘਵਾਲਾ ਸਰਹੱਦ ‘ਤੇ ਕਿਸਾਨਾਂ ਵੱਲੋਂ ਚਿੱਟਾ ਝੰਡਾ ਲਹਿਰਾਇਆ ਗਿਆ, ਜਿਸ ਦੇ ਜਵਾਬ ‘ਚ ਪ੍ਰਸ਼ਾਸਨ ਨੇ ਵੀ ਚਿੱਟਾ ਝੰਡਾ ਲਹਿਰਾਇਆ। ਫਿਲਹਾਲ ਦੋਵਾਂ ਪਾਸਿਆਂ ਤੋਂ ਸ਼ਾਂਤੀ ਬਣੀ ਹੋਈ ਹੈ।

RELATED ARTICLES

Most Popular

Recent Comments