HomePunjabi Newsਚੋਣ ਅਧਿਕਾਰੀਆਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਤਲਾਸ਼ੀ

ਚੋਣ ਅਧਿਕਾਰੀਆਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਤਲਾਸ਼ੀ

ਵਾਇਨਾਡ ਪਹੁੰਚ ਕੇ ਰਾਹੁਲ ਨੇ ਕੀਤਾ ਰੋਡ ਸ਼ੋਅ

ਨਵੀਂ ਦਿੱਲੀ/ਬਿਊਰੋ ਨਿਊਜ਼ : ਤਾਮਿਲਨਾਡੂ ਦੇ ਨੀਲਗਿਰੀ ਵਿਚ ਚੋਣ ਅਧਿਕਾਰੀਆਂ ਵਲੋਂ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਦੱਸਿਆ ਕਿ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੇ ਉਤਰਨ ਤੋਂ ਬਾਅਦ ਇਸਦੀ ਤਲਾਸ਼ੀ ਲਈ ਹੈ। ਰਾਹੁਲ ਕੇਰਲ ਵਿੱਚ ਆਪਣੇ ਸੰਸਦੀ ਹਲਕੇ ਵਾਇਨਾਡ ਦੇ ਦੌਰੇ ’ਤੇ ਜਾਣ ਵਾਲੇ ਸਨ ਤੇ ਉਦੋਂ ਇਹ ਤਲਾਸ਼ੀ ਲਈ ਗਈ।

ਇਸ ਦੌਰਾਨ ਰਾਹੁਲ ਗਾਂਧੀ ਨੇ ਵਾਇਨਾਡ ਪੁੱਜ ਕੇ ਰੋਡ ਸ਼ੋਅ ਵੀ ਕੀਤਾ। ਰੋਅ ਸ਼ੋਅ ਦੌਰਾਨ ਰਾਹੁਲ ਨੇ ਕਿਹਾ ਕਿ ਵਾਇਨਾਡ ਦੇ ਲੋਕ ਹਰ ਵਾਰ ਮੈਨੂੰ ਜੋ ਪਿਆਰ ਅਤੇ ਆਪਣਾਪਨ ਦਿੰਦੇ ਹਨ, ਉਸਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਰਾਹੁਲ ਨੇ ਕਿਹਾ ਕਿ ਵਾਇਨਾਡ ਦਾ ਹਰ ਇਕ ਵਿਅਕਤੀ ਮੇਰਾ ਪਰਿਵਾਰ ਹੈ। 

RELATED ARTICLES

Most Popular

Recent Comments