HomePunjabi Newsਭਾਰਤ ਸਣੇ ਚਾਰ ਦੇਸ਼ਾਂ ’ਚ ਭੂਚਾਲ ਦੇ ਝਟਕੇ

ਭਾਰਤ ਸਣੇ ਚਾਰ ਦੇਸ਼ਾਂ ’ਚ ਭੂਚਾਲ ਦੇ ਝਟਕੇ

ਭੂਚਾਲ ਨਾਲ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਤੋਂ ਹੋਇਆ ਬਚਾਅ

ਚੰਡੀਗੜ੍ਹ/ਬਿਊਰੋ ਨਿਊਜ਼ : ਅੱਜ ਸ਼ੁੱਕਰਵਾਰ ਸਵੇਰੇ ਭਾਰਤ ਸਣੇ ਚਾਰ ਦੇਸ਼ਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਭਾਰਤ, ਨਿਪਾਲ, ਪਾਕਿਸਤਾਨ ਅਤੇ ਤਿੱਬਤ ਵਿਚ 3 ਘੰਟਿਆਂ ਦੇ ਅੰਦਰ ਮਹਿਸੂਸ ਕੀਤੇ ਗਏ। ਭਾਰਤੀ ਭੂਚਾਲ ਏਜੰਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਅੱਜ ਸਵੇਰੇ ਕਰੀਬ ਸਵਾ ਪੰਜ ਵਜੇ ਪਾਕਿਸਤਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 4.5 ਸੀ।

ਇਸ ਤੋਂ ਪਹਿਲਾਂ ਨਿਪਾਲ ਵਿਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ। ਪਹਿਲਾ ਭੂਚਾਲ ਸਵੇਰੇ ਢਾਈ ਵਜੇ ਅਤੇ ਦੂਜਾ 2 ਵੱਜ ਕੇ 50 ਮਿੰਟ ’ਤੇ ਆਇਆ। ਪਹਿਲੇ ਭੂਚਾਲ ਦਾ ਕੇਂਦਰ ਨਿਪਾਲ ਦਾ ਬਾਗਮਤੀ ਖੇਤਰ ਸੀ। ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 5.5 ਸੀ। ਦੂਜੇ ਭੁਚਾਲ ਦੀ ਤੀਬਰਤਾ 6.1 ਦੱਸੀ ਗਈ। ਇਸ ਦਾ ਕੇਂਦਰ ਕਾਠਮੰਡੂ ਤੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਜ਼ਿਲ੍ਹੇ ਦੇ ਕੋਡਾਰੀ ਖੇਤਰ ਵਿਚ ਸੀ। ਦੋਵਾਂ ਭੂਚਾਲਾਂ ਦੇ ਝਟਕੇ ਤਿੱਬਤ ਤੋਂ ਬਿਹਾਰ ਦੇ ਪਟਨਾ ਤੱਕ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਨਹੀਂ ਹੈ। 

RELATED ARTICLES

Most Popular

Recent Comments