HomePunjabi Newsਦਿੱਲੀ ਚੋਣਾਂ ਦੇ ਨਤੀਜੇ ਭਲਕੇ 8 ਫਰਵਰੀ ਨੂੰ

ਦਿੱਲੀ ਚੋਣਾਂ ਦੇ ਨਤੀਜੇ ਭਲਕੇ 8 ਫਰਵਰੀ ਨੂੰ

ਕੇਜਰੀਵਾਲ ਨੇ ਚੋਣ ਸਰਵੇਖਣਾਂ ਨੂੰ ਦੱਸਿਆ ਫਰਜ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਲੰਘੀ 5 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਵੋਟਾਂ ਦੇ ਨਤੀਜੇ ਭਲਕੇ 8 ਫਰਵਰੀ ਨੂੰ ਆ ਜਾਣਗੇ। ਇਨ੍ਹਾਂ ਚੋਣਾਂ ਸਬੰਧੀ ਵੱਖ ਵੱਖ ਏਜੰਸੀਆਂ ਦੇ ਆਏ 11 ਚੋਣ ਸਰਵੇਖਣਾਂ ਵਿਚੋਂ 9 ਨੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਸੀ ਅਤੇ ਸਿਰਫ ਦੋ ਚੋਣ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਜਿੱਤਦੀ ਦਿਖਾਈ ਗਈ ਸੀ। ਇਸੇ ਤਰ੍ਹਾਂ ਤਿੰਨ ਹੋਰ ਏਜੰਸੀਆਂ ਦੇ ਚੋਣ ਸਰਵੇਖਣ ਸਾਹਮਣੇ ਆਏ ਹਨ ਅਤੇ ਇਨ੍ਹਾਂ ਤਿੰਨਾਂ ਚੋਣ ਸਰਵੇਖਣਾਂ ਨੇ ਵੀ ਦਿੱਲੀ ਵਿਚ ਭਾਜਪਾ ਦੀ ਜਿੱਤ ਦਾ ਕਿਆਸ ਲਗਾਇਆ ਹੈ।

ਇਸੇ ਤਰ੍ਹਾਂ ਹੁਣ ਤੱਕ ਆਏ 14 ਚੋਣ ਸਰਵੇਖਣਾਂ ਵਿਚੋਂ 12 ਨੇ ਭਾਜਪਾ ਨੂੰ ਅਤੇ ਸਿਰਫ 2 ਚੋਣ ਸਰਵੇਖਣਾਂ ਨੇ ਦਿੱਲੀ ਵਿਚ ਮੁੜ ‘ਆਪ’ ਦੀ ਸਰਕਾਰ ਬਣਨ ਦੀ ਗੱਲ ਕਹੀ ਹੈ। ਇਸਦੇ ਚੱਲਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣ ਸਰਵੇਖਣਾਂ ਨੂੰ ਫਰਜ਼ੀ ਦੱਸਿਆ ਹੈ। ਇਸੇ ਦੌਰਾਨ ਕੇਜਰੀਵਾਲ ਨੇ ਭਾਜਪਾ ’ਤੇ ਆਰੋਪ ਲਗਾਇਆ ਕਿ ਭਾਜਪਾ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫੋਨ ਕਰ ਰਹੇ ਹਨ ਅਤੇ ਕਰੋੜਾਂ ਰੁਪਏ ਦੇਣ ਦੇ ਆਫਰ ਕਰ ਰਹੇ ਹਨ।

RELATED ARTICLES

Most Popular

Recent Comments