ਪੰਜਾਬ ‘ਚ ਲੋਕ ਸਭਾ ਉਮੀਦਵਾਰ ਦੀ ਭਾਲ ‘ਚ ਕਾਂਗਰਸ ਪਾਰਟੀ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਰ ਇਸ ਵਾਰ ਲੋਕ ਸਭਾ ਉਮੀਦਵਾਰ ਲੱਭਣਾ ਵੱਡੀ ਚੁਣੌਤੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਵੱਡੇ ਆਗੂ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਕਾਰਨ ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ 23 ਤੋਂ 25 ਜਨਵਰੀ ਤੱਕ ਸੂਬਾਈ ਆਗੂਆਂ ਨਾਲ 6 ਸੰਸਦੀ ਹਲਕਿਆਂ ਦਾ ਦੌਰਾ ਕਰਨਗੇ। ਮਤਲਬ ਇਨ੍ਹਾਂ 3 ਦਿਨਾਂ ‘ਚ ਉਹ ਲੋਕ ਸਭਾ ਹਲਕਿਆਂ ‘ਚ ਜਾ ਕੇ ਵਰਕਰਾਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਨਵੇਂ ਚਿਹਰੇ ਦੀ ਤਲਾਸ਼ ਕੀਤੀ ਜਾਵੇਗੀ।