HomePunjabi NewsLiberal Breakingਚੋਣ ਪ੍ਰਚਾਰ ਧੁਰੀ ਪਹੁੰਚੇ ਮੁੱਖ ਮੰਤਰੀ ਮਾਨ, ਵਿਰੋਧੀਆਂ ਤੇ ਬੋਲੇ ਤਿੱਖੇ ਸਿਆਸੀ...

ਚੋਣ ਪ੍ਰਚਾਰ ਧੁਰੀ ਪਹੁੰਚੇ ਮੁੱਖ ਮੰਤਰੀ ਮਾਨ, ਵਿਰੋਧੀਆਂ ਤੇ ਬੋਲੇ ਤਿੱਖੇ ਸਿਆਸੀ ਹਮਲੇ

ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ । ਧੁਰੀ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਧੁਰੀ ਦੇ ਨਾਲ ਉਹਨਾਂ ਦਾ ਖਾਸ ਰਿਸ਼ਤਾ ਹੈ ਧੁਰੀ ਉਹਨਾਂ ਦੇ ਪੇਕੇ ਹਨ । ਇਸਕੇ ਇਸ ਕਰਕੇ ਉਹ ਅੱਜ ਖਾਸ ਤੌਰ ਤੇ ਧੁਰੀ ਪਹੁੰਚੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਉਨਾ ਚਿਰ ਥੱਕਣ ਵਾਲਾ ਨਹੀਂ ਜਿੰਨਾ ਚਿਰ ਪੰਜਾਬ ਦੇ ਵਿੱਚੋਂ ਅਕਾਲੀ ਤੇ ਹੋਰ ਬਾਕੀ ਪਾਰਟੀਆਂ ਦਾ ਸਫਾਇਆ ਨਹੀਂ ਕਰ ਦਿੰਦਾ ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੈਂ ਇਕੱਲਾ ਲੜ ਰਿਹਾ ਹਾਂ, ਮੈਨੂੰ ਮਜ਼ਬੂਤ ਕਰੋ, ਮੈਨੂੰ ਸੰਸਦ ਵਿਚ 13 ਹੋਰ ਹੱਥ ਅਤੇ ਆਵਾਜ਼ ਦਿਓ । ਮਾਨ ਨੇ ਕਿਹਾ ਕਿ ਉਹ ਤਾਨਾਸ਼ਾਹੀ, ਭਾਜਪਾ ਅਤੇ ਕੇਂਦਰ ਦੇ ਖ਼ਿਲਾਫ਼ ਇਕੱਲੇ ਲੜ ਰਹੇ ਹਨ। ਉਹ ਆਪਣੇ ਸੂਬੇ ਅਤੇ ਲੋਕਾਂ ਦੇ ਹੱਕਾਂ ਲਈ ਪੰਜਾਬ ਦੇ ਰਾਜਪਾਲ ਅਤੇ ਹਰ ਵਿਰੋਧੀ ਨਾਲ ਲੜ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ 13 ਹੋਰ ਹੱਥ ਅਤੇ ਆਵਾਜ਼ਾਂ ਦੇ ਕੇ ਮਜ਼ਬੂਤ ਬਣਾਉਣ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਕ੍ਰਾਂਤੀਕਾਰੀ ਹਨ ਅਤੇ ਮਾਨ ਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ।

RELATED ARTICLES

Most Popular

Recent Comments