HomePunjabi NewsLiberal Breakingਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ...

ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਪੈਰਿਸ ਨਾ ਜਾ ਸਕਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵਾਅਦਾ ਕੀਤਾ ਕਿ ਵਾਪਸੀ ‘ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਉਹ ਹਵਾਈ ਅੱਡੇ ‘ਤੇ ਜ਼ਰੂਰ ਪਹੁੰਚਣਗੇ।

CM ਭਗਵੰਤ ਮਾਨ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨਾਲ ਪਿਛਲੇ 5 ਮੈਚਾਂ ਬਾਰੇ ਗੱਲਬਾਤ ਕੀਤੀ। CM ਭਗਵੰਤ ਮਾਨ ਨੇ ਕਿਹਾ- ਬਹੁਤ ਵਧੀਆ, ਇੱਕ-ਦੋ ਵਾਰ ਅਜਿਹਾ ਹੋਇਆ ਕਿ ਅਭਿਸ਼ੇਕ ਅਤੇ ਤੁਸੀਂ ਗਲਤ ਸਮੇਂ ‘ਤੇ ਬਾਹਰ ਬੈਠੇ ਸੀ। ਤੁਹਾਡੇ ਤੋਂ ਬਿਨਾਂ ਦੋ ਪੈਨਲਟੀ ਕਾਰਨਰ ਲੈਣੇ ਪਏ। ਪਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ 52 ਸਾਲਾਂ ਬਾਅਦ ਜਰਮਨੀ ਨੂੰ ਓਲੰਪਿਕ ਵਿੱਚ ਹਾਰ ਮਿਲੀ ਹੈ। ਉਸ ਨੇ ਕਿਹਾ, ਮੈਂ ਵੀ ਤੁਹਾਡਾ ਮਨੋਬਲ ਵਧਾਉਣ ਲਈ ਆਉਣਾ ਚਾਹੁੰਦਾ ਸੀ, ਪਰ ਮੈਨੂੰ ਨਹੀਂ ਆਉਣ ਦਿੱਤਾ ਗਿਆ।

ਸਿਆਸੀ ਮਨਜ਼ੂਰੀ ਨਹੀਂ ਦਿੱਤੀ ਗਈ। ਅਸੀਂ ਅੱਜ ਰਾਤ ਆਉਣਾ ਸੀ। ਤਾਂ ਕਿ ਤੁਸੀਂ ਕੱਲ੍ਹ ਦਾ ਕੁਆਰਟਰ ਫਾਈਨਲ ਦੇਖ ਸਕੋ, ਪਰ ਕੇਂਦਰ ਸਰਕਾਰ ਕਹਿੰਦੀ ਹੈ, ਤੁਸੀਂ ਨਹੀਂ ਜਾ ਸਕਦੇ। ਮੈਂ ਸ਼ਾਇਦ ਪਹੁੰਚ ਨਾ ਸਕਾਂ, ਪਰ ਤੁਹਾਡੇ ਨਾਲ ਹਾਂ। ਅਸੀਂ ਗੇਮ ਨੂੰ ਹਰ ਮਿੰਟ, ਹਰ ਸਕਿੰਟ ਲਾਈਵ ਦੇਖ ਰਹੇ ਹਾਂ। ਕੱਲ੍ਹ ਦੇ ਕੁਆਰਟਰ ਫਾਈਨਲ ਲਈ ਸ਼ੁੱਭਕਾਮਨਾਵਾਂ।

RELATED ARTICLES

Most Popular

Recent Comments