HomePunjabi NewsLiberal Breakingਬ੍ਰੇਕਿੰਗ: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਤਬਾਦਲਾ

ਬ੍ਰੇਕਿੰਗ: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਤਬਾਦਲਾ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਅੱਜ ਲੁਧਿਆਣਾ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਿਮਾਂਸ਼ੂ ਜੈਨ ਰੂਪਨਗਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੰਭਾਲ ਰਹੇ ਸਨ। ਜਤਿੰਦਰ ਜੋਰਵਾਲ ਨੂੰ ਅਜੇ ਤੱਕ ਕੋਈ ਅਹੁਦਾ ਨਹੀਂ ਸੌਂਪਿਆ ਗਿਆ ਹੈ ਅਤੇ ਤਿੰਨ ਹੋਰ ਆਈਏਐਸ ਅਧਿਕਾਰੀਆਂ ਅਤੇ ਇੱਕ ਪੀਸੀਐਸ ਅਧਿਕਾਰੀ ਦੇ ਨਾਂ ਵੀ ਤਬਾਦਲੇ ਦੀ ਸੂਚੀ ਵਿੱਚ ਸ਼ਾਮਲ ਹਨ।

RELATED ARTICLES

Most Popular

Recent Comments