HomePunjabi NewsLiberal Breakingਬ੍ਰੇਕਿੰਗ: ਸੋਨੀਆ ਗਾਂਧੀ ਦਾ ਵੱਡਾ ਕਬੂਲਨਾਮਾ; ਮੰਨਿਆ- 1984 ਦੇ ਸਿੱਖ ਕਤਲੇਆਮ ਦੇ...

ਬ੍ਰੇਕਿੰਗ: ਸੋਨੀਆ ਗਾਂਧੀ ਦਾ ਵੱਡਾ ਕਬੂਲਨਾਮਾ; ਮੰਨਿਆ- 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ 40 ਸਾਲਾਂ ਬਾਅਦ ਵੀ ਨਹੀਂ ਮਿਲਿਆ ਇਨਸਾਫ਼

ਨਵੀਂ ਦਿੱਲੀ: ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਵੱਡਾ ਕਬੂਲਨਾਮਾ ਕੀਤਾ ਹੈ। ਆਪਣੀ ਨਵੀਂ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿੱਚ ਉਨ੍ਹਾਂ ਸਵੀਕਾਰ ਕੀਤਾ ਹੈ ਕਿ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੀ ਹਿੰਸਾ ਦੀ ਅਗਵਾਈ ਕਰਨ ਦੇ ਦੋਸ਼ ਹੇਠ ਕਈ ਕਾਂਗਰਸੀ ਵਰਕਰਾਂ ‘ਤੇ ਵੀ ਅਪਰਾਧਿਕ ਕੇਸ ਦਰਜ ਹੋਏ ਸਨ। ਸੋਨੀਆ ਗਾਂਧੀ ਨੇ ਕਿਤਾਬ ‘ਚ ਲਿਖਿਆ ਹੈ ਕਿ ਚਾਰ ਕਮਿਸ਼ਨ, ਨੌਂ ਕਮੇਟੀਆਂ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ (SIT) ਬਣਨ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ ਵੱਡੇ ਅੜਿੱਕੇ ਆਏ ਹਨ।

RELATED ARTICLES

Most Popular

Recent Comments