HomePunjabi NewsLiberal Breakingਬ੍ਰੇਕਿੰਗ: ਇੰਦੌਰ ਕੰਸਰਟ ਰੱਦ ਹੋਣ ਦੀਆਂ ਖ਼ਬਰਾਂ ਗਲਤ; ਦਿਲਜੀਤ ਦੋਸਾਂਝ ਨੇ ਕਿਹਾ-...

ਬ੍ਰੇਕਿੰਗ: ਇੰਦੌਰ ਕੰਸਰਟ ਰੱਦ ਹੋਣ ਦੀਆਂ ਖ਼ਬਰਾਂ ਗਲਤ; ਦਿਲਜੀਤ ਦੋਸਾਂਝ ਨੇ ਕਿਹਾ- ‘ਚੈਨਲ ਮਸਾਲਾ ਲਗਾ ਕੇ ਦਿਖਾਉਂਦੇ ਹਨ, ਮੈਂ ਆ ਰਿਹਾ ਹਾਂ’

ਇੰਦੌਰ: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ 15 ਨਵੰਬਰ ਦੇ ਇੰਦੌਰ ਕੰਸਰਟ ਦੇ ਰੱਦ ਹੋਣ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਨ੍ਹਾਂ ਕਿਹਾ ਕਿ ਨਿਊਜ਼ ਚੈਨਲ ਗੱਲਾਂ ਨੂੰ ਮਸਾਲਾ ਲਗਾ ਕੇ ਪੇਸ਼ ਕਰਦੇ ਹਨ। ਉਨ੍ਹਾਂ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਕਿ ਉਹ 15 ਨਵੰਬਰ ਨੂੰ 101 ਫੀਸਦੀ ਇੰਦੌਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਕੰਸਰਟ ਨੂੰ ਲੈ ਕੇ ਤਿੰਨ ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਇੰਦੌਰ ਦੇ ਕੁਝ ਸਕੂਲਾਂ ਸਮੇਤ ਮੇਅਰ ਦਫ਼ਤਰ ਨੂੰ ਧਮਕੀ ਭਰੀਆਂ ਈਮੇਲਾਂ ਵੀ ਆਈਆਂ ਸਨ, ਪਰ ਦਿਲਜੀਤ ਨੇ ਸਪੱਸ਼ਟ ਕੀਤਾ ਹੈ ਕਿ ਸ਼ੋਅ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ।

RELATED ARTICLES

Most Popular

Recent Comments