ਕਪੂਰਥਲਾ: ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪੱਕੇ ਕਾਂਗਰਸੀ ਹਨ ਅਤੇ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 2027 ਦੀਆਂ ਚੋਣਾਂ ‘ਚ ਪਾਰਟੀ ‘ਇੱਕ ਪਰਿਵਾਰ-ਇੱਕ ਟਿਕਟ’ ਦਾ ਨਿਯਮ ਲਾਗੂ ਕਰਦੀ ਹੈ, ਤਾਂ ਉਹ ਕਪੂਰਥਲਾ ਤੋਂ ਆਪਣੀ ਥਾਂ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਨ ਲਈ ਤਿਆਰ ਹਨ।
ਬ੍ਰੇਕਿੰਗ: ਭਾਜਪਾ ਜਾਂ ਅਕਾਲੀ ਦਲ ‘ਚ ਜਾਣ ਦੀਆਂ ਅਫ਼ਵਾਹਾਂ ‘ਤੇ ਰਾਣਾ ਗੁਰਜੀਤ ਦਾ ਸਪੱਸ਼ਟੀਕਰਨ; ਕਿਹਾ- ‘ਮੈਂ ਪੱਕਾ ਕਾਂਗਰਸੀ ਹਾਂ’
RELATED ARTICLES


