HomePunjabi NewsLiberal Breakingਬ੍ਰੇਕਿੰਗ: ਝੋਟਾ ਦੇ ਕਾਤਲ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ IAS ਅਫ਼ਸਰ...

ਬ੍ਰੇਕਿੰਗ: ਝੋਟਾ ਦੇ ਕਾਤਲ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ IAS ਅਫ਼ਸਰ ‘ਤੇ ਉੱਠੇ ਸਵਾਲ; CBI ਕਰ ਸਕਦੀ ਹੈ ਜਾਂਚ

ਮਾਨਸਾ/ਚੰਡੀਗੜ੍ਹ: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਕਾਤਲ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵਾਲੇ 2019 ਬੈਚ ਦੇ ਆਈ.ਏ.ਐਸ. (IAS) ਅਧਿਕਾਰੀ ਨਿਰਮਲ ਉਸੇਪਚਨ ‘ਤੇ ਸਵਾਲ ਉੱਠਣ ਲੱਗੇ ਹਨ। ਜਾਣਕਾਰੀ ਮੁਤਾਬਕ, 21 ਅਗਸਤ 2024 ਨੂੰ ਬਤੌਰ ਏ.ਡੀ.ਸੀ. (ADC) ਮਾਨਸਾ ਰਹਿੰਦਿਆਂ ਉਨ੍ਹਾਂ ਨੇ 5 ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਅਸ਼ਵਨੀ ਨੂੰ ਇਹ ਲਾਇਸੈਂਸ ਜਾਰੀ ਕੀਤਾ ਸੀ। ਮੌਜੂਦਾ ਸਮੇਂ ਨਿਰਮਲ ਉਸੇਪਚਨ ਪੰਜਾਬ ਦੇ ਮੁੱਖ ਸਕੱਤਰ ਦੇ ਓ.ਐਸ.ਡੀ. (OSD) ਵਜੋਂ ਤਾਇਨਾਤ ਹਨ। ਜੇਕਰ ਮਾਮਲੇ ਦੀ ਸੀ.ਬੀ.ਆਈ. (CBI) ਜਾਂਚ ਸ਼ੁਰੂ ਹੁੰਦੀ ਹੈ, ਤਾਂ ਇਸ ਅਸਲਾ ਲਾਇਸੈਂਸ ਦੇ ਜਾਰੀ ਹੋਣ ਦੀ ਡੂੰਘਾਈ ਨਾਲ ਜਾਂਚ ਹੋਣ ਦੀ ਪੂਰੀ ਸੰਭਾਵਨਾ ਹੈ।

RELATED ARTICLES

Most Popular

Recent Comments