ਪੰਜਾਬ ਵਿਧਾਨ ਸਭਾ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸੇ ਅਗਸਤ ਮਹੀਨੇ 5,000 ਮਾਸਟਰ ਕਾਡਰ ਅਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮਾਸਟਰ ਕਾਡਰ ਦੀਆਂ 90 ਫ਼ੀਸਦੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ, ਜਦਕਿ ਲੈਕਚਰਾਰ ਕਾਡਰ ਦੀਆਂ ਅਸਾਮੀਆਂ 31 ਦਸੰਬਰ 2026 ਤੱਕ ਭਰਨ ਦਾ ਟੀਚਾ ਹੈ। ਇਸ ਵੇਲੇ ਸਿੱਖਿਆ ਵਿਭਾਗ ਵਿੱਚ 31,370 ਅਸਾਮੀਆਂ ਖਾਲੀ ਹਨ।
ਬ੍ਰੇਕਿੰਗ: ਅਗਸਤ ਵਿੱਚ ਭਰੀਆਂ ਜਾਣਗੀਆਂ 5,000 ਮਾਸਟਰ ਕਾਡਰ ਅਸਾਮੀਆਂ, ਸਿੱਖਿਆ ਮੰਤਰੀ ਦਾ ਐਲਾਨ
RELATED ARTICLES


