ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਮਨਰੇਗਾ (MGNREGA) ਨੂੰ ਖ਼ਤਮ ਕਰਕੇ ਲਿਆਂਦੀ ਗਈ ਨਵੀਂ ‘ਵਿਕਸਿਤ ਭਾਰਤ-ਗ੍ਰਾਮ ਜੀ’ (VB-G RAM G) ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਦੇ ਫੈਸਲੇ ਨੇ ਸੂਬੇ ਵਿੱਚ ਇੱਕ ਨਵਾਂ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਮਾਨ ਸਰਕਾਰ ਵੱਲੋਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਵੜਿੰਗ ਨੇ ਸਵਾਲ ਚੁੱਕਿਆ ਕਿ ਜਿਸ ਕਾਨੂੰਨ ਨੂੰ ਕੁਝ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਸਰਵਸੰਮਤੀ ਨਾਲ ‘ਦਲਿਤ ਵਿਰੋਧੀ’ ਦੱਸ ਕੇ ਮਤਾ ਪਾਸ ਕੀਤਾ ਗਿਆ ਸੀ, ਉਸੇ ਕਾਨੂੰਨ ਨੂੰ ਹੁਣ ਚੁੱਪ-ਚੁਪੀਤੇ ਕਿਉਂ ਲਾਗੂ ਕਰ ਦਿੱਤਾ ਗਿਆ?
ਬ੍ਰੇਕਿੰਗ: ਪੰਜਾਬ ‘ਚ ‘ਵਿਕਸਿਤ ਭਾਰਤ-ਗ੍ਰਾਮ ਜੀ’ ਯੋਜਨਾ ‘ਤੇ ਸਿਆਸੀ ਘਮਸਾਨ; ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ
RELATED ARTICLES


