ਮਿਰੀ-ਪੀਰੀ ਮਾਰਚ ਦੌਰਾਨ ਇੱਕ ਨੌਜਵਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਸਹੂਲਤਾਂ ਦੀ ਮੰਗ ਕੀਤੀ। ਜਥੇਦਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਨੌਜਵਾਨ ਉਨ੍ਹਾਂ ਨੂੰ ਟੈਕਸ ਨਹੀਂ ਦਿੰਦਾ, ਇਸ ਲਈ ਜਦੋਂ ਸਿਆਸਤਦਾਨ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਕੋਲੋਂ ਸਵਾਲ ਕਰਨ। ਇਸ ਦੇ ਨਾਲ ਹੀ ਜਥੇਦਾਰ ਨੇ ਸੇਵਾਦਾਰ ਨੂੰ ਨੌਜਵਾਨ ਦੇ ਵੇਰਵੇ ਨੋਟ ਕਰਨ ਲਈ ਕਿਹਾ ਅਤੇ ਨਿੱਜੀ ਤੌਰ ’ਤੇ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਪੰਜਾਬ ਵਿੱਚ ਘਟ ਰਹੀ ਸਿੱਖ ਆਬਾਦੀ ’ਤੇ ਚਿੰਤਾ ਜਤਾਉਂਦਿਆਂ 30 ਤੋਂ 40 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਵਾ ਕੇ ਤਿੰਨ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਅਤੇ ਸਿੱਖ ਰਵਾਇਤਾਂ ਨਾਲ ਜੁੜੇ ਰਹਿਣ ਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ।
ਬ੍ਰੇਕਿੰਗ: ਨੌਜਵਾਨ ਵੱਲੋਂ ਸਹੂਲਤਾਂ ਦੀ ਮੰਗ ’ਤੇ ਜਥੇਦਾਰ ਗੜਗੱਜ ਦਾ ਜਵਾਬ, ਕਿਹਾ- ਟੈਕਸ ਮੈਨੂੰ ਨਹੀਂ ਦਿੰਦੇ, ਸਿਆਸਤਦਾਨਾਂ ਤੋਂ ਮੰਗੋ
RELATED ARTICLES


