HomePunjabi NewsLiberal Breakingਬ੍ਰੇਕਿੰਗ: ਵਿਧਾਇਕਾ ਅਮਨਦੀਪ ਕੌਰ ਦੇ ਘਰ ਕਰੀਬ 36 ਘੰਟੇ ਮਗਰੋਂ ED ਦੀ...

ਬ੍ਰੇਕਿੰਗ: ਵਿਧਾਇਕਾ ਅਮਨਦੀਪ ਕੌਰ ਦੇ ਘਰ ਕਰੀਬ 36 ਘੰਟੇ ਮਗਰੋਂ ED ਦੀ ਛਾਣਬੀਣ ਖ਼ਤਮ; ਜ਼ਮੀਨ ਘੁਟਾਲੇ ‘ਚ ਮੁਅੱਤਲ ਪਟਵਾਰੀ ਤੋਂ ਵੀ ਹੋਈ ਪੁੱਛਗਿੱਛ

ਮੋਗਾ: ਐੱਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰਾਂ ‘ਤੇ ਪਿਛਲੇ ਕਰੀਬ 36 ਘੰਟਿਆਂ ਤੋਂ ਚੱਲ ਰਹੀ ਛਾਣਬੀਣ ਖ਼ਤਮ ਹੋ ਗਈ ਹੈ। ਇਸ ਕਾਰਵਾਈ ਦੌਰਾਨ ED ਦੀ ਟੀਮ ਨੇ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਹੁਣ ਇਸ ਜਾਂਚ ਦੀ ਆਂਚ ਮਾਲ ਵਿਭਾਗ ਤੱਕ ਵੀ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਏਜੰਸੀ ਵੱਲੋਂ ਕੌਮੀ ਮਾਰਗ ਲਈ ਐਕੁਵਾਇਰ ਜ਼ਮੀਨ ਮਾਮਲੇ ਵਿੱਚ 4 ਕਰੋੜ ਰੁਪਏ ਦੀ ਹੇਰਾਫੇਰੀ ਦੇ ਦੋਸ਼ਾਂ ਹੇਠ ਮੁਅੱਤਲ ਕੀਤੇ ਗਏ ਮਾਲ ਪਟਵਾਰੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਹਾਲਾਂਕਿ, ED ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਕਿਹੜੇ ਅਹਿਮ ਸੁਰਾਗ ਮਿਲੇ ਹਨ।

RELATED ARTICLES

Most Popular

Recent Comments