ਮਾਨਸਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਮਾਨਸਾ ਦੇ ਵਾਟਰਵਰਕਸ ਰੋਡ ਸਥਿਤ ਮਰਹੂਮ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਘਰ ਪਹੁੰਚੇ। ਉਨ੍ਹਾਂ ਦਾ ਹੈਲੀਕਾਪਟਰ ਦੁਪਹਿਰ 3:15 ਵਜੇ ਨਵੀਂ ਅਨਾਜ ਮੰਡੀ ਵਿਖੇ ਉਤਰਿਆ, ਜਿੱਥੋਂ ਉਹ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੁਲੇਟਪਰੂਫ ਗੱਡੀ ਦੇ ਕਾਫ਼ਲੇ ਰਾਹੀਂ ਝੋਟਾ ਦੇ ਘਰ ਪੁੱਜੇ। ਸ਼ਾਹ ਨੇ ਦੁਪਹਿਰ 3:26 ਤੋਂ 3:46 ਵਜੇ ਤੱਕ ਕਰੀਬ 20 ਮਿੰਟ ਪੀੜਤ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਪੂਰਨ ਇਨਸਾਫ਼ ਦਾ ਭਰੋਸਾ ਦਿੱਤਾ।
ਬ੍ਰੇਕਿੰਗ: ਅਮਿਤ ਸ਼ਾਹ ਮਾਨਸਾ ਵਿਖੇ ਪਰਵਿੰਦਰ ਝੋਟਾ ਦੇ ਘਰ ਪਹੁੰਚੇ; ਪਰਿਵਾਰ ਨਾਲ ਕੀਤੀ ਮੁਲਾਕਾਤ
RELATED ARTICLES


