HomePunjabi NewsLiberal Breakingਬ੍ਰੇਕਿੰਗ: 'ਆਪ' ਛੱਡਣ ਦੀਆਂ ਅਫਵਾਹਾਂ 'ਤੇ ਵਿਧਾਇਕ ਡਾ. ਚਰਨਜੀਤ ਸਿੰਘ ਦਾ ਸਪੱਸ਼ਟੀਕਰਨ;...

ਬ੍ਰੇਕਿੰਗ: ‘ਆਪ’ ਛੱਡਣ ਦੀਆਂ ਅਫਵਾਹਾਂ ‘ਤੇ ਵਿਧਾਇਕ ਡਾ. ਚਰਨਜੀਤ ਸਿੰਘ ਦਾ ਸਪੱਸ਼ਟੀਕਰਨ; ਕਿਹਾ- ‘ਮੈਂ ਪਾਰਟੀ ਨਹੀਂ ਛੱਡ ਰਿਹਾ’

ਚਮਕੌਰ ਸਾਹਿਬ: ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਦੇ ਅਸਤੀਫ਼ੇ ਮਗਰੋਂ ਚਮਕੌਰ ਸਾਹਿਬ ਤੋਂ ‘ਆਪ’ ਵਿਧਾਇਕ ਡਾ. ਚਰਨਜੀਤ ਸਿੰਘ ਦੇ ਵੀ ਪਾਰਟੀ ਛੱਡਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਸਨ। ਹੁਣ ਡਾ. ਚਰਨਜੀਤ ਨੇ ਇਨ੍ਹਾਂ ਅਫਵਾਹਾਂ ਦਾ ਸਖ਼ਤ ਖੰਡਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਨਾ ਤਾਂ ਪਾਰਟੀ ਛੱਡਣਗੇ ਅਤੇ ਨਾ ਹੀ ਆਜ਼ਾਦ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਸੀ ਅਤੇ ਪਾਰਟੀ ਵੱਲੋਂ ਉਨ੍ਹਾਂ ਦੇ ਹਲਕੇ ਵਿੱਚ ਜਸਵੀਰ ਗੜ੍ਹੀ ਨੂੰ ਇੰਚਾਰਜ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

RELATED ARTICLES

Most Popular

Recent Comments