ਲੁਧਿਆਣਾ ਦੇ ਹੈਬੋਵਾਲ ਵਿਖੇ 65 ਕਰੋੜ ਰੁਪਏ ਦੀ ਲਾਗਤ ਵਾਲੇ ਕੰਪ੍ਰੈੱਸਡ ਬਾਇਓ-ਗੈਸ (CBG) ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਪਲਾਂਟ ਸਤੰਬਰ 2027 ਤੱਕ ਤਿਆਰ ਹੋਣ ਦੀ ਉਮੀਦ ਹੈ। ‘ਵੇਸਟ ਟੂ ਵੈਲਥ’ ਮਿਸ਼ਨ ਤਹਿਤ ਇੱਥੇ ਰੋਜ਼ਾਨਾ 300 ਟਨ ਗੋਹੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾਵੇਗਾ। ਇਸ ਨਾਲ ਬੁੱਢੇ ਨਾਲੇ ਵਿੱਚ ਗੰਦਗੀ ਘਟੇਗੀ, ਸੀਵਰੇਜ ਜਾਮ ਦੀ ਸਮੱਸਿਆ ਹੱਲ ਹੋਵੇਗੀ ਅਤੇ 435 ਡੇਅਰੀ ਮਾਲਕਾਂ ਨੂੰ ਸਿੱਧਾ ਲਾਭ ਮਿਲੇਗਾ।
ਬ੍ਰੇਕਿੰਗ: ਲੁਧਿਆਣਾ ਦੇ ਹੈਬੋਵਾਲ ’ਚ 65 ਕਰੋੜ ਦੀ ਲਾਗਤ ਵਾਲੇ CBG ਪਲਾਂਟ ਦਾ ਨੀਂਹ ਪੱਥਰ, ਸਤੰਬਰ 2027 ਤੱਕ ਹੋਵੇਗਾ ਤਿਆਰ
RELATED ARTICLES


