HomePunjabi Newsਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ

ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ

ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਹਨ ਜੇਪੀ ਨੱਢਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਮਾਰਚ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ। ਹੋਲੀ ਯਾਨੀ ਕਿ 14 ਮਾਰਚ ਤੋਂ ਪਹਿਲਾਂ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਇਸ ਵਾਰ ਭਾਜਪਾ ਪ੍ਰਧਾਨ ਦੇ ਲਈ ਦੱਖਣੀ ਭਾਰਤ ਤੋਂ ਕਿਸੇ ਨੇਤਾ ਦੇ ਨਾਮ ’ਤੇ ਸਹਿਮਤੀ ਬਣ ਸਕਦੀ ਹੈ, ਕਿਉਂਕਿ ਭਾਜਪਾ ਦਾ ਫੋਕਸ ਹੁਣ ਦੱਖਣੀ ਸੂਬਿਆਂ ’ਤੇ ਹੋਵੇਗਾ।

ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੇ ਆਖੀਰ ਤੱਕ 18 ਸੂਬਿਆਂ ਦੇ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਭਾਜਪਾ ਦੇ ਇਕ ਆਗੂ ਦੇ ਦੱਸਣ ਮੁਤਾਬਕ ਪਾਰਟੀ ਮੌਜੂੁਦਾ ਪ੍ਰਧਾਨ ਜੇਪੀ ਨੱਢਾ ਨੂੰ ਇਕ ਹੋਰ ਕਾਰਜਕਾਲ ਦੇਣ ਦੀ ਥਾਂ ਨਵਾਂ ਪਾਰਟੀ ਪ੍ਰਧਾਨ ਚੁਣੇਗੀ। ਹਾਲਾਂਕਿ ਭਾਜਪਾ ਦੇ ਸੰਵਿਧਾਨ ਮੁਤਾਬਕ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਕੋਈ ਵਿਅਕਤੀ ਲਗਾਤਾਰ ਦੋ ਟਰਮ ਦੇ ਲਈ ਚੁਣਿਆ ਜਾ ਸਕਦਾ ਹੈ।  

RELATED ARTICLES

Most Popular

Recent Comments