HomePunjabi NewsLiberal Breakingਪੰਜਾਬ ਦੇ ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ ਸਾਹਮਣੇ, ਤਾਪਮਾਨ 'ਚ...

ਪੰਜਾਬ ਦੇ ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ ਸਾਹਮਣੇ, ਤਾਪਮਾਨ ‘ਚ ਵਾਧਾ ਦਰਜ

ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਨਿਕਲ ਰਹੀ ਧੁੱਪ ਨੇ ਜਿੱਥੇ ਹੱਡ-ਭੰਨਵੀਂ ਠੰਡ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਸ਼ਾਮ ਤੋਂ ਲੈ ਕੇ ਸਵੇਰ ਤੱਕ ਕੜਾਕੇ ਦੀ ਠੰਡ ਨੇ ਕਹਿਰ ਮਚਾ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਮੌਸਮ ਵਿਗਿਆਨ ਅਨੁਸਾਰ ਉੱਤਰੀ ਭਾਰਤ ਦੇ ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਆਮ ਤਾਪਮਾਨ 20 ਡਿਗਰੀ ਤੱਕ ਪਹੁੰਚ ਗਿਆ ਹੈ।

ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ 21.5, ਬਠਿੰਡਾ 19.4, ਫ਼ਿਰੋਜ਼ਪੁਰ 22, ਲੁਧਿਆਣਾ 20.2, ਪਠਾਨਕੋਟ 21 ਅਤੇ ਘੱਟੋ-ਘੱਟ 3.9, ਅੰਮ੍ਰਿਤਸਰ 4, ਫ਼ਿਰੋਜ਼ਪੁਰ 6 ਜਦਕਿ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ 7 ਦਿਨਾਂ ਵਿੱਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।

RELATED ARTICLES

Most Popular

Recent Comments