HomePunjabi Newsਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਨੇ ਹਾਲੀਵੁੱਡ ਸਟਾਰਜ਼ ਦੇ ਘਰ ਕੀਤੇ...

ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਨੇ ਹਾਲੀਵੁੱਡ ਸਟਾਰਜ਼ ਦੇ ਘਰ ਕੀਤੇ ਸੁਆਹ

ਲਾਸ ਐਂਜਲਸ ਸਥਿਤ ਕਮਲਾ ਹੈਰਿਸ ਦਾ ਘਰ ਵੀ ਕਰਵਾਇਆ ਗਿਆ ਖਾਲੀ

ਲਾਸ ਐਂਜਲਸ/ਬਿਊਰੋ ਨਿਊਜ਼ : ਅਮਰੀਕਾ ’ਚ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਸ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਸ਼ਹਿਰ ਤੱਕ ਪਹੰੁਚ ਗਈ ਹੈ। ਇਸ ਅੱਗ ਨਾਲ ਲਗਭਗ 1100 ਇਮਾਰਤਾਂ ਪੂਰੀ ਤਰ੍ਹਾਂ ਨਾਲ ਜਲ ਕੇ ਤਬਾਹ ਹੋ ਗਈਆਂ ਹਨ ਜਦਕਿ 28 ਹਜ਼ਾਰ ਘਰਾਂ ਨੂੰ ਵੀ ਅੱਗ ਨਾਲ ਨੁਕਸਾਨ ਪਹੁੰਚਿਆ ਹੈ। ਜੰਗਲ ’ਚ ਫੈਲੀ ਭਿਆਨਕ ਅੱਗ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 50 ਹਜ਼ਾਰ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ।

ਉਥੇ ਹੀ ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦਸ਼ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅੱਗ ਨਾਲ ਲਾਸ ਐਂਜਲਸ ਸ਼ਹਿਰ ਦੇ ਪੌਸ਼ ਇਲਾਕੇ ਪੈਲੀਸੇਡੇਸ ’ਚ ਕਈ ਹੌਲੀਵੁੱਡ ਸਟਾਰਜ਼ ਦੇ ਬੰਗਲੇ ਵੀ ਸੜ ਕੇ ਸੁਆਹ ਚੁੱਕੇ ਹਨ। ਜੰਗਲ ’ਚ ਲੱਗੀ ਭਿਆਨਕ ਅੱਗ ਨਾਲ ਹੁਣ ਤੱਕ 4856 ਹੈਕਟੇਅਰ ਇਲਾਕਾ ਪ੍ਰਭਾਵਿਤ ਹੋ ਚੁੱਕਿਆ ਹੈ।

RELATED ARTICLES

Most Popular

Recent Comments