More
    HomePunjabi Newsਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਲਿਆ ਇਕ ਹੋਰ ਵੱਡਾ...

    ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਲਿਆ ਇਕ ਹੋਰ ਵੱਡਾ ਫੈਸਲਾ

    ਡੇਰਿਆਂ ਦੀ ਸੇਵਾ ਲਈ ਸੂਬਿਆਂ ਦੇ ਕੋਆਰਡੀਨੇਟਰਾਂ ਦਾ ਕੀਤਾ ਐਲਾਨ

    ਬਿਆਸ/ਬਿਊਰੋ ਨਿਊਜ਼ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਉਤਰਾਧਿਕਾਰੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਡੇਰਾ ਬਿਆਸ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਡੇਰਿਆਂ ਦੀ ਸੇਵਾ ਲਈ ਸੰਗਠਨਾਤਮਕ ਢਾਂਚੇ ’ਚ ਤਬਦੀਲੀ ਕਰਦੇ ਹੋਏ ਸੂਬਿਆਂ ਦੇ ਕੋਆਰਡੀਨੇਟਰਾਂ ਸਬੰਧੀ ਐਲਾਨ ਕਰਦੇ ਹੋਏ ਤਿੰਨ ਜ਼ੋਨ ਬਣਾਏ ਗਏ ਹਨ। ਜ਼ੋਨ ਇਕ ਵਿਚ ਪੰਜਾਬ ਦੀ ਜ਼ਿੰਮੇਵਾਰੀ ਡਾ. ਕੇ ਡੀ ਸਿੰਘ ਨੂੰ, ਹਿਮਾਚਲ ਪ੍ਰਦੇਸ਼ ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ ਅਤੇ ਮਨਚੰਦ ਚੌਹਾਨ ਨੂੰ ਸੌਂਪੀ ਗਈ। ਜਦਕਿ ਜੰਮੂ-ਕਸ਼ਮੀਰ ਦੀ ਜ਼ਿੰਮੇਵਾਰੀ ਵੇਦਰਾਜ ਅੰਗੁਰਾਨਾ ਅਤੇ ਉਤਰਾਖੰਡ ਦੀ ਜਿੰਮੇਵਾਰੀ ਸਚਿਨ ਚੋਪੜਾ ਨੂੰ ਦਿੱਤੀ ਗਈ ਹੈ।

    ਇਸੇ ਤਰ੍ਹਾਂ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾਰ ਨੂੰ, ਜ਼ੋਨ 2 ਵਿਚ ਰਾਜਸਥਾਨ ਦੀ ਜਿੰਮੇਵਾਰੀ ਸੀਤਾ ਰਾਮ ਚੋਪੜਾ ਨੂੰ, ਮੱਧ ਪ੍ਰਦੇਸ਼ ਦੀ ਮਿਯਾਂਕ ਸੇਠ ਨੂੰ ਅਤੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਰਵੀ ਪਟਨਾਨੀ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ੋਨ ਤਿੰਨ ਲਈ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਅਤੇ ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ।

    RELATED ARTICLES

    Most Popular

    Recent Comments