ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ… ਦਿੱਲੀ ਅਤੇ ਪੰਜਾਬ ਵਾਂਗ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਨੇ…’ਬਦਲਾਅ ਜਨਸਭਾ’ ਦੌਰਾਨ ਪਿਹੋਵਾ ਚ ਜਨਸਭਾ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਹੋਵਾ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਕਸਬਾ ਹੈ… ਸਾਡੀ ਸਰਕਾਰ ਨੇ ਪੰਜਾਬ ‘ਚ ਢਾਈ ਸਾਲਾਂ ਵਿੱਚ ਹੀ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਿਸ਼ ਦੇ 43 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ… ਤੁਸੀਂ ਪੰਜਾਬ ‘ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਪੁੱਛ ਸਕਦੇ ਹੋ… ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਸਾਡੀ ਨੀਅਤ ਸਾਫ਼ ਹੈ…
ਪੰਜਾਬ ਵਾਲਿਆਂ ਵੱਲੋਂ 2022 ‘ਚ ਆਮ ਆਦਮੀ ਪਾਰਟੀ ਨੂੰ ਦਿੱਤੇ ਮੌਕੇ ਦੀ ਬਦੌਲਤ ਅੱਜ ਦੂਜੀਆਂ ਪਾਰਟੀਆਂ ਦੇ ਆਗੂ ਵੱਡੀ ਗਿਣਤੀ ‘ਚ ਕੁਰੱਪਸ਼ਨ ਦੇ ਕੇਸ ‘ਚ ਅੰਦਰ ਹਨ… ਲੋਕਾਂ ਦੇ ਲੁੱਟੇ ਇੱਕ-ਇੱਕ ਪੈਸੇ ਦਾ ਹਿਸਾਬ ਲੈ ਰਹੇ ਹਾਂ… ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ… ਹਰਿਆਣੇ ਵਾਲਿਓ ਤੁਸੀਂ ਵੀ ਪੰਜਾਬ ਵਾਂਗ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ… ਐਤਕੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਵੋ…ਛੋਟੇ ਜਿਹੇ ਪਿੰਡ ਸ਼ਿਵਾਨੀ ਦੇ ਜੰਮਪਲ ਹਰਿਆਣੇ ਦੇ ਲਾਲ ਅਰਵਿੰਦ ਕੇਜਰੀਵਾਲ ਨੇ ਅਫ਼ਸਰੀ ਛੱਡ ਕੇ ਰਾਜਨੀਤੀ ਨੂੰ ਚੁਣਿਆ…
ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਦੇ ਨਾਲ-ਨਾਲ ਉਹਨਾਂ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦਾ ਗਠਨ ਕੀਤਾ… ਦਿੱਲੀ ਦੇ 3 ਵਾਰ ਮੁੱਖ ਮੰਤਰੀ ਬਣੇ ਕੇਜਰੀਵਾਲ ਜੀ ਨੇ ਹਮੇਸ਼ਾ ਕੰਮ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ…ਪਿਹੋਵਾ ਵਾਲਿਓ, ਚੰਗੇ ਕੰਮਾਂ ਲਈ ਸਾਡਾ ਸਾਥ ਦਿਓ… ਅਸੀਂ ਤੁਹਾਡੇ ਵਿਸ਼ਵਾਸ ‘ਤੇ ਪੂਰੀ ਤਰ੍ਹਾਂ ਖ਼ਰੇ ਉੱਤਰਾਂਗੇ… ਅਸੀਂ ਰਾਜਨੀਤੀ ‘ਚ ਪੈਸੇ ਕਮਾਉਣ ਨਹੀਂ ਬਲਕਿ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਬਦਲਣ ਆਏ ਹਾਂ…