ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਦੀ ਯੋਜਨਾ ਬਣਾਈ ਜਾ ਰਹੀ ਹੈ। ਰਾਹੁਲ ਨੇ ਲਿਖਿਆ- ਟੂ-ਇਨ-1 ਨੂੰ ਸੰਸਦ ‘ਚ ਮੇਰਾ ਚੱਕਰਵਿਊਹ ਭਾਸ਼ਣ ਪਸੰਦ ਨਹੀਂ ਆਇਆ। ਈਡੀ ਦੇ ਅੰਦਰੂਨੀ ਸੂਤਰਾਂ ਨੇ ਮੈਨੂੰ ਦੱਸਿਆ ਕਿ ਮੇਰੇ ਖਿਲਾਫ ਛਾਪੇਮਾਰੀ ਦੀ ਯੋਜਨਾ ਬਣਾਈ ਜਾ ਰਹੀ ਹੈ। ਮੈਂ ਖੁੱਲ੍ਹੇਆਮ ਈਡੀ ਅਧਿਕਾਰੀਆਂ ਦਾ ਇੰਤਜ਼ਾਰ ਕਰ ਰਿਹਾ ਹਾਂ। ਮੇਰੇ ਵੱਲੋਂ ਚਾਹ ਅਤੇ ਬਿਸਕੁਟ।
ਰਾਹੁਲ ਗਾਂਧੀ ਨੇ ਦਿੱਤਾ ਬਿਆਨ ਕਿਹਾ ਈਡੀ ਮੇਰੇ ਖਿਲਾਫ ਛਾਪੇਮਾਰੀ ਦੀ ਬਣਾ ਰਹੀ ਹੈ ਯੋਜਨਾ
RELATED ARTICLES