More
    HomePunjabi Newsਸੂਫੀ ਪੰਜਾਬੀ ਗਾਇਕ ਜਯੋਤੀ ਨੂਰਾਂ ਦਾ ਪਹਿਲੇ ਪਤੀ ਨਾਲ ਫਿਰ ਹੋਇਆ ਵਿਵਾਦ

    ਸੂਫੀ ਪੰਜਾਬੀ ਗਾਇਕ ਜਯੋਤੀ ਨੂਰਾਂ ਦਾ ਪਹਿਲੇ ਪਤੀ ਨਾਲ ਫਿਰ ਹੋਇਆ ਵਿਵਾਦ

    ਕਿਹਾ : ਸਾਬਕਾ ਪਤੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਦੇ ਰਿਹਾ ਹੈ ਧਮਕੀ

    ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀ ਸੂਫੀ ਗਾਇਕਾ ਦੇ ਤੌਰ ’ਤੇ ਮਸ਼ਹੁਰ ਨੂਰਾਂ ਸਿਸਟਰਜ਼ ਇਕ ਵਾਰ ਫਿਰ ਤੋਂ ਆਪਣੇ ਪਰਿਵਾਰਕ ਵਿਵਾਦ ਨੂੰ ਲੈ ਕੇ ਚਰਚਾ ਵਿਚ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਯੋਤੀ ਨੂਰਾਂ ਦਾ ਆਪਣੇ ਪਹਿਲੇ ਪਤੀ ਕੁਣਾਲ ਪਾਸੀ ਨਾਲ ਫਿਰ ਤੋਂ ਵਿਵਾਦ ਹੋ ਗਿਆ ਹੈ। ਜਯੋਤੀ ਅਤੇ ਕੁਣਾਲ ਨੇ ਇਕ ਦੂਜੇ ’ਤੇ ਵਿਧੀਪੁਰ ਫਲਾਈ ਓਵਰ ਦੇ ਕੋਲ ਬੁਲਾ ਕੇ ਮਾਰਕੁੱਟ ਕਰਨ ਦਾ ਆਰੋਪ ਲਗਾਇਆ ਹੈ।

    ਜਯੋਤੀ ਨੇ ਆਰੋਪ ਲਗਾਇਆ ਕਿ ਕੁਣਾਲ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਨ੍ਹਾਂ ਧਮਕੀ ਦਿੱਤੀ ਕਿ ਉਹ ੳਸਦੀ ਅਸ਼ਲੀਲ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ। ਉਧਰ ਜਯੋਤੀ ਦੇ ਸਾਬਕਾ ਪਤੀ ਕੁਣਾਲ ਪਾਸੀ ਨੇ ਕਿਹਾ ਕਿ ਜਯੋਤੀ ਨੇ ਉਸ ਨੂੰ ਵਿਧੀਪੁਰ ਰੇਲਵੇ ਕਰਾਸਿੰਗ ’ਤੇ ਬੁਲਾਇਆ ਸੀ। ਉਸ ਦੇ ਨਾਲ ਉਸ ਦਾ ਪਤੀ ਅਤੇ ਹੋਰ ਸਾਥੀ ਵੀ ਮੌਜੂਦ ਸਨ ਅਤੇ ਉਨ੍ਹਾਂ ਸਾਰਿਆਂ ਨੇ ਮਿਲ ਕੇ ਮੇਰੇ ਨਾਲ ਮਾਰਕੁੱਟ ਕੀਤੀ। ਦੋਵੇਂ ਧਿਰਾਂ ਨੇ ਮਾਮਲੇ ਦੀ ਸ਼ਿਕਾਇਤ ਜਲੰਧਰ ਸਿਟੀ ਦੇ ਰਾਮਾ ਮੰਡੀ ਥਾਣੇ ’ਚ ਦਰਜ ਕਰਵਾ ਦਿੱਤੀ ਗਈ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

    RELATED ARTICLES

    Most Popular

    Recent Comments