HomePunjabi Newsਬਿਕਰਮ ਸਿੰਘ ਮਜੀਠੀਆ ਅੱਜ ਐਸਆਈਟੀ ਅੱਗੇ ਨਹੀਂ ਹੋਣਗੇ ਪੇਸ਼

ਬਿਕਰਮ ਸਿੰਘ ਮਜੀਠੀਆ ਅੱਜ ਐਸਆਈਟੀ ਅੱਗੇ ਨਹੀਂ ਹੋਣਗੇ ਪੇਸ਼

ਡਰੱਗ ਤਸਕਰੀ ਮਾਮਲੇ ’ਚ ਪੇਸ਼ ਹੋਣ ਲਈ ਐਸਆਈਟੀ ਨੇ ਜਾਰੀ ਕੀਤਾ ਸੀ ਸੰਮਨ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਡਰੱਗ ਮਾਮਲੇ ਵਿਚ ਪਟਿਆਲਾ ਐਸਆਈਟੀ ਅੱਗੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਐਸਆਈਟੀ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਅੱਜ ਅੰਮਿ੍ਰਤਸਰ ਕੋਰਟ ’ਚ ਉਨ੍ਹਾਂ ਦੇ ਇਕ ਕੇਸ ਦੀ ਸੁਣਵਾਈ ਹੈ। ਜਦਕਿ 23 ਜੁਲਾਈ ਨੂੰ ਡਰੱਗ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਹੋਣੀ ਹੈ। ਜਿਸ ਦੇ ਚਲਦਿਆਂ ਮਜੀਠੀਆ ਨੇ ਐਸਆਈਟੀ ਨੂੰ ਕਿਹਾ ਕਿ ਉਨ੍ਹਾਂ ਨੂੰ ਪੇਸ਼ ਹੋਣ ਲਈ 23 ਜੁਲਾਈ ਤੋਂ ਬਾਅਦ ਦੀ ਹੀ ਤਰੀਕ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਚਿੱਠੀ ਵਿਚ ਐਸਆਈਟੀ ’ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੇਸ ਦਾ ਪੱਖ ਮਜ਼ਬੂਤੀ ਨਾਲ ਰੱਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਐਸਆਈਟੀ ਨੇ ਸੰਮਨ ਜਾਰੀ ਕਰਕੇ ਬਿਕਰਮ ਮਜੀਠੀਆ ਨੂੰ ਅੱਜ ਪਟਿਆਲਾ ਐਸਆਈਟੀ ਦੇ ਦਫ਼ਤਰ ਵਿਖੇ ਪੇਸ਼ ਹੋਣ ਲਈ ਕਿਹਾ ਸੀ। ਧਿਆਨ ਰਹੇ ਕਿ ਮਜੀਠੀਆ ਖਿਲਾਫ਼ ਪੁਲਿਸ ਵੱਲੋਂ ਡਰੱਗ ਤਸਕਰੀ ਦਾ ਇਹ ਮਾਮਲਾ 3 ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਦਰਜ ਕੀਤਾ ਗਿਆ ਸੀ।

RELATED ARTICLES

Most Popular

Recent Comments