HomePunjabi NewsLiberal Breakingਬ੍ਰੇਕਿੰਗ: ਪੰਜਾਬ ਦੇ ਬਿਜਲੀ ਖਪਤਕਾਰਾਂ ਲਈ OTS ਸਕੀਮ ਦਾ ਐਲਾਨ, ਵਿਆਜ ਤੇ...

ਬ੍ਰੇਕਿੰਗ: ਪੰਜਾਬ ਦੇ ਬਿਜਲੀ ਖਪਤਕਾਰਾਂ ਲਈ OTS ਸਕੀਮ ਦਾ ਐਲਾਨ, ਵਿਆਜ ਤੇ ਪੈਨਲਟੀ ਮਾਫ਼

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੈਂਡਿੰਗ ਬਿੱਲਾਂ ਲਈ ‘ਵਨ ਟਾਈਮ ਸੈਟਲਮੈਂਟ’ (OTS) ਸਕੀਮ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ 31 ਮਾਰਚ 2026 ਤੱਕ ਦੇ ਬਕਾਇਆ ਬਿੱਲਾਂ ‘ਤੇ ਲੱਗੀ ਪੈਨਲਟੀ ਅਤੇ ਵਿਆਜ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ। ਖਪਤਕਾਰਾਂ ਨੂੰ ਹੁਣ ਸਿਰਫ਼ ਮੂਲ ਰਕਮ ਹੀ ਭਰਨੀ ਪਵੇਗੀ। ਇਸ ਵਿੱਚੋਂ 25 ਫੀਸਦੀ ਰਕਮ ਤੁਰੰਤ ਅਤੇ ਬਾਕੀ ਬਚੀ 75 ਫੀਸਦੀ ਰਕਮ ਇੱਕ ਸਾਲ ਦੇ ਅੰਦਰ ਦੋ ਆਸਾਨ ਕਿਸ਼ਤਾਂ ਵਿੱਚ ਦਿੱਤੀ ਜਾ ਸਕੇਗੀ। ਸਰਕਾਰ ਮੁਤਾਬਕ ਇਸ ਫੈਸਲੇ ਨਾਲ 24 ਲੱਖ ਤੋਂ ਵੱਧ ਪਰਿਵਾਰਾਂ ਨੂੰ 518 ਕਰੋੜ ਰੁਪਏ ਦਾ ਸਿੱਧਾ ਫਾਇਦਾ ਹੋਵੇਗਾ ਅਤੇ ਕੱਟੇ ਹੋਏ ਬਿਜਲੀ ਕੁਨੈਕਸ਼ਨ ਵੀ ਮੁੜ ਬਹਾਲ ਕੀਤੇ ਜਾਣਗੇ।

RELATED ARTICLES

Most Popular

Recent Comments