HomePunjabi NewsLiberal Breakingਬ੍ਰੇਕਿੰਗ: ਝੋਟਾ ਕਤਲਕਾਂਡ ਦੌਰਾਨ CM ਮਾਨ ਦੇ ਫਰਾਂਸ ਦੌਰੇ 'ਤੇ ਹਰਸਿਮਰਤ ਬਾਦਲ...

ਬ੍ਰੇਕਿੰਗ: ਝੋਟਾ ਕਤਲਕਾਂਡ ਦੌਰਾਨ CM ਮਾਨ ਦੇ ਫਰਾਂਸ ਦੌਰੇ ‘ਤੇ ਹਰਸਿਮਰਤ ਬਾਦਲ ਦਾ ਤਿੱਖਾ ਹਮਲਾ; ਲਗਾਏ ਗੰਭੀਰ ਦੋਸ਼

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਹੇ ਹਨ, ਤਾਂ ਮੁੱਖ ਮੰਤਰੀ ਪੀੜਤ ਪਰਿਵਾਰ ਨੂੰ ਮਿਲਣ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਵਿਦੇਸ਼ ਚਲੇ ਗਏ ਹਨ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਜਦੋਂ ਵੀ ਪੰਜਾਬ ‘ਤੇ ਸੰਕਟ ਆਉਂਦਾ ਹੈ, ਤਾਂ ਮੁੱਖ ਮੰਤਰੀ ਸੂਬੇ ਨੂੰ ਛੱਡ ਦਿੰਦੇ ਹਨ। ਉਨ੍ਹਾਂ ਇਹ ਵੀ ਖ਼ਦਸ਼ਾ ਜਤਾਇਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ‘ਕਾਲੇ ਧਨ’ ਨੂੰ ਟਿਕਾਣੇ ਲਾਉਣ ਲਈ ਵਿਦੇਸ਼ ਗਏ ਹੋ ਸਕਦੇ ਹਨ।

RELATED ARTICLES

Most Popular

Recent Comments