ਮੁੱਖ ਮੰਤਰੀ ਭਗਵੰਤ ਮਾਨ ਨੂੰ 5 ਸਤੰਬਰ ਨੂੰ ਬਠਿੰਡਾ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲਣ ਅਤੇ ਕੁਝ ਕੰਧਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਦੇ ਬਾਵਜੂਦ CM ਮਾਨ 5 ਤੋਂ 7 ਸਤੰਬਰ ਤੱਕ ਬਠਿੰਡਾ ਦੌਰੇ ’ਤੇ ਰਹਿਣਗੇ। ਉਹ 5 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕਰਨਗੇ। 6 ਅਤੇ 7 ਸਤੰਬਰ ਨੂੰ ਘੁੱਦਾ ਤੇ ਮਹਿਰਾਜ ਵਿੱਚ ‘ਲੋਕ ਮਿਲਨੀਆਂ’ ਹੋਣਗੀਆਂ।
ਬ੍ਰੇਕਿੰਗ: ਧਮਕੀ ਭਰੀਆਂ ਈਮੇਲਾਂ ਵਿਚਕਾਰ CM ਮਾਨ 5 ਤੋਂ 7 ਸਤੰਬਰ ਤੱਕ ਬਠਿੰਡਾ ਦੌਰੇ ’ਤੇ
RELATED ARTICLES


