ਭਾਰਤ ਨੇ ਗਾਲੇ ਟੈਸਟ ਵਿੱਚ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। 372 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸ਼੍ਰੀਲੰਕਾਈ ਟੀਮ ਦੂਜੀ ਪਾਰੀ ਵਿੱਚ 206 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤ ਦੀ ਜਿੱਤ ਦੇ ਹੀਰੋ ਮਾਨਵ ਸੁਥਾਰ ਰਹੇ, ਜਿਨ੍ਹਾਂ ਨੇ ਮੈਚ ਵਿੱਚ ਕੁੱਲ 10 ਵਿਕਟਾਂ ਹਾਸਲ ਕੀਤੀਆਂ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼੍ਰੀਲੰਕਾ ਦੀ ਪਾਰੀ ਨੂੰ ਸਮੇਟ ਦਿੱਤਾ।
ਬ੍ਰੇਕਿੰਗ: ਭਾਰਤ ਨੇ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾਇਆ, ਗਾਲੇ ਟੈਸਟ ’ਚ ਸ਼ਾਨਦਾਰ ਜਿੱਤ
RELATED ARTICLES


