ਲਾਸ ਏਂਜਲਸ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਵਿੱਚ ਇੱਕ ਹੋਰ ਵੱਡੀ ਇਤਿਹਾਸਕ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਲਾਸ ਏਂਜਲਸ ਦੀ ਸਿਟੀ ਕੌਂਸਲ ਨੇ ਇੱਕ ਅਧਿਕਾਰਤ ਨਾਗਰਿਕ ਮਤਾ ਪਾਸ ਕਰਕੇ 6 ਜਨਵਰੀ 2027 (ਦਿਲਜੀਤ ਦੇ ਜਨਮਦਿਨ) ਨੂੰ ਅਧਿਕਾਰਤ ਤੌਰ ‘ਤੇ ‘ਦਿਲਜੀਤ ਦੋਸਾਂਝ ਡੇ’ ਐਲਾਨਿਆ ਹੈ। ਕੌਂਸਲ ਵੂਮੈਨ ਮੋਨਿਕਾ ਰੌਡਰਿਗਜ਼ ਵੱਲੋਂ ਪੇਸ਼ ਕੀਤੇ ਇਸ ਮਤੇ ਤਹਿਤ ਦਿਲਜੀਤ ਨੂੰ ਪੰਜਾਬੀ ਸੰਗੀਤ, ਸੱਭਿਆਚਾਰ ਅਤੇ ਅਮਰੀਕੀ ਮੁੱਖ ਧਾਰਾ ਵਿੱਚ ਦੱਖਣੀ ਏਸ਼ਿਆਈ ਕਲਾਕਾਰਾਂ ਦੀ ਪ੍ਰਤੀਨਿਧਤਾ ਨੂੰ ਗਲੋਬਲ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਇਹ ਵੱਕਾਰੀ ਸਨਮਾਨ ਦਿੱਤਾ ਗਿਆ ਹੈ।
ਪੰਜਾਬੀਆਂ ਲਈ ਮਾਣ ਵਾਲੀ ਗੱਲ: ਲਾਸ ਏਂਜਲਸ ਸਿਟੀ ਕੌਂਸਲ ਵੱਲੋਂ 6 ਜਨਵਰੀ 2027 ਨੂੰ ‘ਦਿਲਜੀਤ ਦੋਸਾਂਝ ਦਿਵਸ’ ਐਲਾਨਣ ਦਾ ਇਤਿਹਾਸਕ ਫੈਸਲਾ
RELATED ARTICLES


