ਪਟਿਆਲਾ: ਪਟਿਆਲਾ ਦੇ ਹੋਣਹਾਰ ਨੌਜਵਾਨ ਨੂਰ ਸਿੰਗਲਾ ਨੇ ICAI ਵੱਲੋਂ ਐਲਾਨੇ ਨਤੀਜਿਆਂ ਵਿੱਚ ਦੇਸ਼ ਭਰ ‘ਚੋਂ ਪਹਿਲਾ ਰੈਂਕ (AIR 1) ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਨੂਰ ਨੇ CA ਫਾਈਨਲ ਪ੍ਰੀਖਿਆ ਵਿੱਚ 600 ਵਿੱਚੋਂ 499 ਅੰਕ ਪ੍ਰਾਪਤ ਕਰਕੇ ਟਾਪ ਕੀਤਾ। ਇਸ ਤੋਂ ਪਹਿਲਾਂ ਉਹ CA ਇੰਟਰਮੀਡੀਏਟ ਵਿੱਚ AIR 2 ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਨੂਰ ਅਤੇ ਉਸ ਦੇ ਪਰਿਵਾਰ ਨੂੰ ਇਸ ਇਤਿਹਾਸਕ ਸਫ਼ਲਤਾ ਦੀ ਵਧਾਈ ਦਿੱਤੀ ਹੈ।
ਮਾਣ ਵਾਲੀ ਗੱਲ: ਪਟਿਆਲਾ ਦੇ ਨੂਰ ਸਿੰਗਲਾ ਨੇ CA ਫਾਈਨਲ ਪ੍ਰੀਖਿਆ ‘ਚ ਦੇਸ਼ ਭਰ ‘ਚੋਂ ਕੀਤਾ ਟਾਪ, CM ਮਾਨ ਨੇ ਦਿੱਤੀ ਵਧਾਈ
RELATED ARTICLES


