ਲੁਧਿਆਣਾ: ਲੁਧਿਆਣਾ ਤੋਂ 6 ਦਿਨ ਪਹਿਲਾਂ ਗਨਪੁਆਇੰਟ ‘ਤੇ ਅਗਵਾ ਕੀਤੀ ਗਈ 29 ਸਾਲਾ ਪੰਜਾਬੀ ਗਾਇਕਾ ਤੇ ਮੇਕਅਪ ਆਰਟਿਸਟ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅੱਜ ਉਸਦੀ ਲਾਸ਼ ਨੀਲੋ ਨਹਿਰ ਵਿੱਚੋਂ ਬਰਾਮਦ ਕੀਤੀ ਹੈ। ਪਰਿਵਾਰ ਮੁਤਾਬਕ ਕੈਨੇਡਾ ਰਹਿੰਦੇ ਮੋਗਾ ਦੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਸੁੱਖਾ ਪਹਿਲਾਂ ਹੀ ਵਿਆਹਿਆ ਹੋਇਆ ਸੀ, ਜਿਸ ਕਾਰਨ ਇੰਦਰ ਕੌਰ ਨੇ ਉਸ ਨਾਲ ਰਿਸ਼ਤਾ ਤੋੜ ਦਿੱਤਾ ਸੀ। ਦੋਸ਼ ਹੈ ਕਿ ਮੁਲਜ਼ਮ ਨੇਪਾਲ ਦੇ ਰਸਤੇ ਪੰਜਾਬ ਆਇਆ ਅਤੇ ਸਾਥੀਆਂ ਨਾਲ ਮਿਲ ਕੇ ਅਗਵਾ ਕਰਨ ਤੋਂ ਬਾਅਦ ਕਤਲ ਕਰਕੇ ਵਾਪਸ ਕੈਨੇਡਾ ਫਰਾਰ ਹੋ ਗਿਆ। ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ: 6 ਦਿਨ ਪਹਿਲਾਂ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਦਾ ਕਤਲ, ਨੀਲੋ ਨਹਿਰ ‘ਚੋਂ ਮਿਲੀ ਲਾਸ਼
RELATED ARTICLES


