ਮੈਲਬੌਰਨ: ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ 38ਵੀਆਂ ‘ਆਸਟ੍ਰੇਲੀਆਈ ਸਿੱਖ ਖੇਡਾਂ’ (Australian Sikh Games) ਦਾ ਸ਼ਾਨਦਾਰ ਆਗਾਜ਼ ਹੋਇਆ। 3 ਤੋਂ 5 ਅਪ੍ਰੈਲ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਵਿੱਚ ਦੁਨੀਆ ਭਰ ਤੋਂ 9000 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਪਾਰਕਵਿਲੇ ਦੇ ਖੇਡ ਮੈਦਾਨਾਂ ਵਿੱਚ ਕਬੱਡੀ, ਹਾਕੀ ਅਤੇ ਫੁੱਟਬਾਲ ਸਮੇਤ 15 ਤੋਂ ਵੱਧ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਨੂੰ ‘ਮਿੰਨੀ ਸਿੱਖ ਓਲੰਪਿਕਸ’ ਵੀ ਕਿਹਾ ਜਾਂਦਾ ਹੈ।
ਮੈਲਬੌਰਨ ‘ਚ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਦਾ ਸ਼ਾਨਦਾਰ ਆਗਾਜ਼; 9000 ਤੋਂ ਵੱਧ ਖਿਡਾਰੀ ਦਿਖਾ ਰਹੇ ਹਨ ਜੌਹਰ
RELATED ARTICLES


