HomePunjabi Newsਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਭਾਰਤ ਦੇ

ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਭਾਰਤ ਦੇ

ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਸ਼ਹਿਰ ਭਾਰਤ ਦੇ ਹਨ। ਮੇਘਾਲਿਆ ਦਾ ਬਰਨੀਹਾਟ ਸਿਖਰ ’ਤੇ ਹੈ ਅਤੇ ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦੀ ਕੈਟੇਗਰੀ ਵਿਚ ਟੌਪ ’ਤੇ ਹੈ। ਇਹ ਜਾਣਕਾਰੀ ਏਅਰ ਰਿਪੋਰਟ 2024 ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਭਾਰਤ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਵਿਚ ਪੰਜਵਾਂ ਸਥਾਨ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ  2023 ਵਿਚ ਅਸੀਂ ਤੀਜੇ ਸਥਾਨ ’ਤੇ ਸੀ, ਯਾਨੀਕਿ ਹੁਣ ਪਹਿਲਾਂ ਤੋਂ ਦੋ ਸਥਾਨ ਹੇਠਾਂ ਆ ਗਏ ਹਾਂ। ਇਸ ਦੇ ਚੱਲਦਿਆਂ ਭਾਰਤ ਵਿਚ ਪਹਿਲਾਂ ਦੀ ਪ੍ਰਦੂਸ਼ਣ ਰਿਪੋਰਟ ਵਿਚ ਕੁਝ ਸੁਧਾਰ ਹੋਇਆ ਹੈ। ਭਾਰਤ ਦੇ ਪ੍ਰਦੂਸ਼ਿਤ ਸ਼ਹਿਰਾਂ ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ ਤੇ ਗੁਰੂਗਰਾਮ, ਰਾਜਸਥਾਨ ਦਾ ਗੰਗਾਨਗਰ ਅਤੇ ਹਨੂਮਾਨਗੜ੍ਹ ਵੀ ਸ਼ਾਮਲ ਹੈ। 

RELATED ARTICLES

Most Popular

Recent Comments