More
    HomePunjabi NewsLiberal Breakingਬ੍ਰੇਕਿੰਗ: ਸੁਖਬੀਰ ਬਾਦਲ ਪੰਥ ਅਤੇ ਗੁਰੂ ਘਰ ਦੇ ਅਸਲ ਕਸੂਰਵਾਰ, ਸਿਆਸੀ ਹਿੱਤਾਂ...

    ਬ੍ਰੇਕਿੰਗ: ਸੁਖਬੀਰ ਬਾਦਲ ਪੰਥ ਅਤੇ ਗੁਰੂ ਘਰ ਦੇ ਅਸਲ ਕਸੂਰਵਾਰ, ਸਿਆਸੀ ਹਿੱਤਾਂ ਲਈ ਧਰਮ ਦੀ ਕੀਤੀ ਵਰਤੋਂ: CM ਭਗਵੰਤ ਮਾਨ

    ਫ਼ਰੀਦਕੋਟ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਉਨ੍ਹਾਂ ਨੂੰ ਪੰਥ ਅਤੇ ਗੁਰੂ ਘਰ ਦਾ ਅਸਲ ਕਸੂਰਵਾਰ ਠਹਿਰਾਇਆ ਹੈ। ਪਿੰਡ ਪੰਜਗਰਾਈਂ ਕਲਾਂ ਵਿਖੇ ‘ਲੋਕ ਮਿਲਣੀ’ ਦੌਰਾਨ CM ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਵੱਲੋਂ ਕੀਤੇ ਗੁਨਾਹਾਂ, ਬੇਅਦਬੀ ਕਾਂਡ ਅਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦੇ ਇਤਿਹਾਸ ਨੂੰ ਕਦੇ ਨਹੀਂ ਭੁੱਲ ਸਕਦੇ। ਮਾਨ ਨੇ ਦਾਅਵਾ ਕੀਤਾ ਕਿ ਬਾਦਲਾਂ ਦੇ ਪਾਪਾਂ ਦਾ ਹਿਸਾਬ ਜਨਤਾ ਲਗਾਤਾਰ ਕਰ ਰਹੀ ਹੈ।

    RELATED ARTICLES

    Most Popular

    Recent Comments