ਚੰਡੀਗੜ੍ਹ: ਪੰਜਾਬ ਸਰਕਾਰ ਵਿੱਤੀ ਤੰਗੀ ਦਰਮਿਆਨ ਮੰਗਲਵਾਰ ਨੂੰ ਹੋਰ 2 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ ਹੈ। ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ 17 ਸਾਲਾਂ ਦੀ ਮਿਆਦ ਵਾਲੇ ਸਰਕਾਰੀ ਸਟਾਕਾਂ ਦੀ ਵਿਕਰੀ ਰਾਹੀਂ 1200 ਕਰੋੜ ਅਤੇ 9 ਸਾਲਾਂ ਦੀ ਮਿਆਦ ਵਾਲੇ ਸਟਾਕਾਂ ਰਾਹੀਂ 800 ਕਰੋੜ ਰੁਪਏ ਜੁਟਾਏ ਜਾਣਗੇ। ਅੰਕੜਿਆਂ ਮੁਤਾਬਕ ਪੰਜਾਬ ਸਰਕਾਰ ਜੁਲਾਈ ਤੱਕ ਇਸ ਵਿੱਤੀ ਵਰ੍ਹੇ ਵਿੱਚ 8548.21 ਕਰੋੜ ਰੁਪਏ ਕਰਜ਼ਾ ਲੈ ਚੁੱਕੀ ਹੈ, ਜਦਕਿ ਬਜਟ ਅਨੁਸਾਰ 39970.64 ਕਰੋੜ ਰੁਪਏ ਤੱਕ ਕਰਜ਼ਾ ਲੈਣ ਦੀ ਸਮਰੱਥਾ ਹੈ।
ਬ੍ਰੇਕਿੰਗ : ਪੰਜਾਬ ਸਰਕਾਰ ਮੰਗਲਵਾਰ ਨੂੰ ਚੁੱਕੇਗੀ 2 ਹਜ਼ਾਰ ਕਰੋੜ ਹੋਰ ਕਰਜ਼ਾ, ਵਿੱਤੀ ਤੰਗੀ ਵਿਚਾਲੇ ਨਵਾਂ ਨੋਟੀਫਿਕੇਸ਼ਨ
RELATED ARTICLES


