Sunday, March 3, 2024
HomePunjabi Newsਸ਼ੋਇਬ ਮਲਿਕ ਨੇ ਪਾਕਿਸਤਾਨੀ ਐਕਟ੍ਰੈਸ ਨਾਲ ਕਰਵਾਇਆ ਤੀਜਾ ਵਿਆਹ

ਸ਼ੋਇਬ ਮਲਿਕ ਨੇ ਪਾਕਿਸਤਾਨੀ ਐਕਟ੍ਰੈਸ ਨਾਲ ਕਰਵਾਇਆ ਤੀਜਾ ਵਿਆਹ

- Advertisment -spot_img

2010 ’ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਕਰਵਾਇਆ ਸੀ ਦੂਜਾ ਵਿਆਹ

ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਨੇ ਤੀਜਾ ਵਿਆਹ ਕਰਵਾ ਲਿਆ ਹੈ। 41 ਸਾਲਾ ਸ਼ੋਇਬ ਨੇ ਪਾਕਿਸਤਾਨ ਦੀ 30 ਸਾਲਾ ਐਕਟ੍ਰੈਸ ਸਨਾ ਜਾਵੇਦ ਨਾਲ ਵਿਆਹ ਕਰਵਾਇਆ ਅਤੇ ਇਸ ਸਬੰਧ ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਸ਼ੋਇਬ ਮਲਿਕ ਦਾ ਪਹਿਲਾ ਵਿਆਹ ਆਇਸ਼ਾ ਸਦੀਕੀ ਨਾਲ ਹੋਇਆ ਸੀ, ਜਿਸ ਤੋਂ ਤਲਾਕ ਲੈਣ ਤੋਂ ਬਾਅਦ ਉਨ੍ਹਾਂ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ 2010 ’ਚ ਦੂਜਾ ਵਿਆਹ ਕਰਵਾਇਆ ਸੀ। ਸ਼ੋਇਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਰਿਸ਼ਤੇ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਜਦਕਿ ਹੁਣ ਤੱਕ ਉਨ੍ਹਾਂ ਦੇ ਤਲਾਕ ਸਬੰਧੀ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ।

ਸਾਨੀਆ ਨੇ ਲੰਘੇ ਦਿਨੀਂ ਸ਼ੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ ਸੀ ਕਿ ਤਲਾਕ ਮੁਸ਼ਕਿਲ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ’ਤੇ ਸਟੋਰ ਪਾ ਕੇ ਅੰਗਰੇਜ਼ੀ ’ਚ ਲਿਖਿਆ ਸੀ ‘ਸ਼ਾਦੀ ਮੁਸ਼ਕਿਲ ਹੈ, ਤਲਾਕ ਮੁਸ਼ਕਿਲ ਹੈ, ਆਪਣੀ ਮੁਸ਼ਕਿਲੇਂ ਖੁਦ ਚੁਣੋ। ਜੀਵਨ ਆਸਾਨ ਨਹੀਂ ਅਤੇ ਇਹ ਹਮੇਸ਼ਾ ਹੀ ਮੁਸ਼ਕਿਲ ਰਹੇਗਾ ਪ੍ਰੰਤੂ ਅਸੀ ਮੁਸ਼ਕਿਲ ਨੂੰ ਚੁਣ ਸਕਦੇ ਹਾਂ ਅਤੇ ਧਿਆਨ ਨਾਲ ਚੁਣੋ। ਸਾਨੀਆ ਦੀ ਇਸ ਤੋਂ ਪੋਸਟ ਤੋਂ ਅੱਜ ਸ਼ਨੀਵਾਰ ਨੂੰ ਸ਼ੋਇਬ ਮਲਿਕ ਨੇ ਤੀਜਾ ਵਿਆਹ ਕਰ ਲਿਆ ਅਤੇ ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਨਵੀਂ ਪਤਨੀ ਸਨਾ ਜਾਵੇਦ ਨਾਲ ਫੋਟੋ ਸ਼ੇਅਰ ਕਰਕੇ ਆਪਣੇ ਵਿਆਹ ਸਬੰਧੀ ਦੱਸਿਆ।

RELATED ARTICLES
- Advertisment -spot_img
- Advertisment -spot_img

Most Popular

Recent Comments

- Advertisment -spot_img