More
    HomePunjabi Newsਚੰਡੀਗੜ੍ਹ ਏਅਰਪੋਰਟ ਤੋਂ ਨਵੀਆਂ ਫਲਾਈਟਾਂ ਹੋਣਗੀਆਂ ਸ਼ੁਰੂ; 1 ਘੰਟੇ ਵਿਚ ਜੰਮੂ ਅਤੇ...

    ਚੰਡੀਗੜ੍ਹ ਏਅਰਪੋਰਟ ਤੋਂ ਨਵੀਆਂ ਫਲਾਈਟਾਂ ਹੋਣਗੀਆਂ ਸ਼ੁਰੂ; 1 ਘੰਟੇ ਵਿਚ ਜੰਮੂ ਅਤੇ ਧਰਮਸ਼ਾਲਾ ਪਹੁੰਚਿਆ ਜਾ ਸਕੇਗਾ

    ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਭਲਕੇ 2 ਅਪ੍ਰੈਲ ਨੂੰ ਨਵੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਹਨ। ਗਰਮੀਆਂ ਦੇ ਲਈ ਜਾਰੀ ਸ਼ਡਿਊਲ ਵਿਚ ਜੰਮੂ, ਧਰਮਸ਼ਾਲਾ ਅਤੇ ਦਿੱਲੀ ਦੇ ਲਈ ਇਹ ਫਲਾਈਟਾਂ ਭਲਕੇ 2 ਅਪ੍ਰੈਲ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਜਿਸਦੇ ਲਈ ਏਅਰਲਾਈਨਜ਼ ਕੰਪਨੀ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫਲਾਈਟ ਦੇ ਲਈ ਸਟੌਲ ਵੀ ਨਿਰਧਾਰਿਤ ਕਰ ਦਿੱਤੇ ਗਏ ਹਨ। ਇਸ ਫਲਾਈਟ ਦੇ ਜ਼ਰੀਏ ਯਾਤਰੀ ਚੰਡੀਗੜ੍ਹ ਤੋਂ ਧਰਮਸ਼ਾਲਾ ਹੁਣ ਸਿਰਫ 1 ਘੰਟਾ 5 ਮਿੰਟ ਵਿਚ ਪਹੁੰਚ ਜਾਣਗੇ।

    ਚੰਡੀਗੜ੍ਹ ਏਅਰਪੋਰਟ ਤੋਂ ਧਰਮਸ਼ਾਲਾ ਲਈ ਦੁਪਹਿਰ 12 ਵੱਜ ਕੇ 45 ਮਿੰਟ ’ਤੇ ਫਲਾਈਟ ਉਡਾਨ ਭਰੇਗੀ, ਜੋ ਦੁਪਹਿਰ 1 ਵੱਜ ਕੇ 50 ਮਿੰਟ ’ਤੇ ਧਰਮਸ਼ਾਲਾ ਪਹੁੰਚ ਜਾਵੇਗੀ। ਇਸਦੀ ਵਾਪਸੀ ਦੁਪਹਿਰ 2 ਵੱਜ ਕੇ 10 ਮਿੰਟ ’ਤੇ ਹੋਵੇਗੀ ਅਤੇ ਵਾਪਸ 3 ਵੱਜ ਕੇ 15 ਮਿੰਟ ’ਤੇ ਚੰਡੀਗੜ੍ਹ ਪਹੁੰਚੇਗੀ। ਇਸੇ ਤਰ੍ਹਾਂ ਚੰਡੀਗੜ੍ਹ ਏਅਰਪੋਰਟ ਤੋਂ ਜੰਮੂ ਦੇ ਲਈ ਪਹਿਲੀ ਉਡਾਨ ਭਲਕੇ 2 ਅਪ੍ਰੈਲ ਨੂੰ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇੰਡੀਗੋ ਏਅਰ ਲਾਈਨ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9 ਵੱਜ ਕੇ 15 ਮਿੰਟ ’ਤੇ ਉਡਾਨ ਭਰੇਗੀ ਅਤੇ 10 ਵੱਜ ਕੇ 20 ਮਿੰਟ ’ਤੇ ਜੰਮੂ ਪਹੁੰਚ ਜਾਵੇਗੀ। ਇਸੇ ਤਰ੍ਹਾਂ ਇਸ ਫਲਾਈਟ ਦੀ ਵਾਪਸੀ ਜੰਮੂ ਤੋਂ 11 ਵਜੇ ਹੋਵੇਗੀ। 

    RELATED ARTICLES

    Most Popular

    Recent Comments