ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਖਾਸ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਆਓ ਜਾਣਦੇ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ ਕੀ ਹਦਾਇਤਾਂ ਜਾਰੀ ਕੀਤੀਆਂ ਹਨ। ਲੋਕ ਸਭਾਂ ਚੋਣਾਂ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣਾ, ਚੈਕਿੰਗ ਦੌਰਾਨ ਸਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਿਆ ਜਾਵੇ।
ਚੋਣਾਂ ਦੌਰਾਨ ਨਸ਼ਾ ਤਸਕਰੀ ਦੀ ਸੰਭਾਵਨਾ, ਫੜੇ ਜਾਣ ਦੇ ਬੈਕਵਰਡ ਲਿੰਕਸ ਨੂੰ ਤਲਾਸ਼ਿਆ ਤਾਂ ਜੋ ਪੂਰੀ ਚੇਨ ਨੂੰ ਤੋੜਿਆ ਜਾ ਸਕੇ।
ਤੀਸਰਾ ਫੋਕਸ ਬਿਲਕੁਲ ਨਿਰਪੱਖ ਬਿਨਾਂ ਭੇਦ ਭਾਵ ਦੇ ਚੋਣਾਂ ਹੋਣ, ਲਾਈਸੈਂਸ ਵੈਪਨੀ ਦਾ ਸੀਜ਼ਰ ਦੇ ਨਾਲ-ਨਾਲ ਹੋਰ ਵੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਉਣੀਆਂ ਹਨ ਜਿਸ ਦੇ ਕਰਕੇ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪੁਲਿਸ ਦੀ ਸਭ ਤੋਂ ਵੱਡੀ ਪਹਿਲ ਹੋਵੇਗੀ। ਇਸ ਦੇ ਨਾਲ ਹੀ ਨਸ਼ੇ ਦੇ ਉੱਤੇ ਵੀ ਨਕੇਲ ਕਸ ਕੇ ਰੱਖਣੀ ਪਵੇਗੀ ਕਿਉਂਕਿ ਵੋਟਾਂ ਦੇ ਵਿੱਚ ਨਸ਼ੇ ਦੇ ਕਾਰੋਬਾਰੀ ਆਪਣਾ ਨਸ਼ੇ ਦਾ ਕਾਰੋਬਾਰ ਹੋਰ ਜਿਆਦਾ ਵਧਾ ਸਕਦੇ ਹਨ। ਪੁਲਿਸ ਨੂੰ ਕਿਸੇ ਵੀ ਤਰਾਂ ਦੀ ਨਰਮਾਈ ਨਹੀਂ ਵਰਤਣੀ। ਪੁਲਿਸ ਨੂੰ ਸਖਤੀ ਦੇ ਨਾਲ ਅਜਿਹੇ ਅਨਸਰਾਂ ਦੇ ਨਾਲ ਨਿਪਟਣ ਦੀ ਹਦਾਇਤ ਜਾਰੀ ਕੀਤੀ ਗਈ ਹੈ।