Saturday, July 27, 2024
HomePunjabi Newsਭਾਰਤ ਦੇ ਚੋਣ ਕਮਿਸ਼ਨ ਦੀ ਸਿਆਸੀ ਦਲਾਂ ਨੂੰ ਨਸੀਹਤ; ਚੋਣ ਪ੍ਰਚਾਰ ਵਿਚ...

ਭਾਰਤ ਦੇ ਚੋਣ ਕਮਿਸ਼ਨ ਦੀ ਸਿਆਸੀ ਦਲਾਂ ਨੂੰ ਨਸੀਹਤ; ਚੋਣ ਪ੍ਰਚਾਰ ਵਿਚ ਬੱਚਿਆਂ ਦੀ ਸ਼ਮੂਲੀਅਤ ’ਤੇ ਲਾਈ ਪਾਬੰਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਸੋਮਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਸੀਹਤ ਅਤੇ ਸਲਾਹ ਦਿੱਤੀ ਹੈ ਕਿ ਚੋਣ ਪ੍ਰਚਾਰ ਦੌਰਾਨ ਬੱਚਿਆਂ ਦਾ ਇਸਤੇਮਾਲ ਕਿਸੇ ਵੀ ਰੂਪ ਵਿਚ ਨਾ ਕਰੋ। ਇਸਦੇ ਚੱਲਦਿਆਂ ਬੱਚੇ ਹੁਣ ਕਿਸੇ ਵੀ ਸਿਆਸੀ ਪ੍ਰਚਾਰ ਵਿਚ ਸ਼ਾਮਲ ਨਹੀਂ ਹੋ ਸਕਣਗੇ। ਸਿਆਸੀ ਪ੍ਰਚਾਰ ਅਤੇ ਰੈਲੀਆਂ ਵਿਚ ਬੱਚਿਆਂ ਦੀ ਵਰਤੋਂ ਨਹੀਂ ਹੋਵੇਗੀ, ਬੱਚੇ ਨੂੰ ਗੋਦੀ ਵਿੱਚ ਬਿਠਾਉਣ, ਬੱਚੇ ਨੂੰ ਗੱਡੀ ਵਿੱਚ ਬਿਠਾ ਕੇ ਜਾਂ ਬੱਚੇ ਨੂੰ ਰੈਲੀਆਂ ਵਿੱਚ ਲਿਜਾਣ ਦੀ ਮਨਾਹੀ ਹੋਵੇਗੀ।

ਇਹ ਪਾਬੰਦੀ ਕਿਸੇ ਵੀ ਰੂਪ ਵਿਚ ਸਿਆਸੀ ਪ੍ਰਚਾਰ ਲਈ ਬੱਚਿਆਂ ਦੀ ਵਰਤੋਂ ’ਤੇ ਵੀ ਲਾਗੂ ਹੋਵੇਗੀ, ਜਿਸ ਵਿਚ ਕਵਿਤਾ, ਗੀਤ, ਬੋਲੇ ਗਏ ਸ਼ਬਦ, ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਚਿੰਨ੍ਹ ਦਾ ਪ੍ਰਦਰਸ਼ਨ ਸ਼ਾਮਲ ਹੈ। ਕਿਸੇ ਸਿਆਸੀ ਆਗੂ ਦੀ ਨੇੜਤਾ ਵਿੱਚ ਬੱਚੇ ਦੇ ਨਾਲ ਉਸ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਮੌਜੂਦਗੀ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਸ਼ਰਤ ਇਹ ਹੈ ਕਿ ਬੱਚਾ ਸਿਆਸੀ ਪਾਰਟੀ ਦੀ ਕਿਸੇ ਵੀ ਚੋਣ ਪ੍ਰਚਾਰ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।

RELATED ARTICLES

Most Popular

Recent Comments